ਜਰਨਾਲਿਸਟ ਐਸੋਸੀਏਸ਼ਨ ਪੰਜਾਬ ਨੇ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਦੀ ਧੀ ਮੋਕਸ਼ਾ ਬੈਂਸ ਨੂੰ ਜੱਜ ਬਣਨ ’ਤੇ ਕੀਤਾ ਸਨਮਾਨਿਤ

ਮੋਗਾ,24 ਦਸੰਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਅੱਜ ਜਰਨਾਲਿਸਟ ਐਸੋਸੀਏਸ਼ਨ ਰਜਿ: ਪੰਜਾਬ ਦੀ ਮੋਗਾ ਇਕਾਈ ਵੱਲੋਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜਰਨਾਲਿਸਟ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਦੀ ਧੀ ਮੋਕਸ਼ਾ ਬੈਂਸ ਨੂੰ ਦਿੱਲੀ ਜੂਡੀਸ਼ੀਅਲ ਸਰਵਿਸਜ਼ ਵਿਚ ਆਉਣ ਅਤੇ ਮੈਟਰੋਪੌਲਿਟਿਨ ਸਿਟੀ ‘ਚ ਬਤੌਰ ਜੱਜ ਬਨਣ ’ਤੇ ਸਨਮਾਨਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਚੀਫ਼ ਪੈਟਰਨ ਨਵੀਨ ਸਿੰਗਲਾ,ਜ਼ਿਲ੍ਹਾ ਪ੍ਰਧਾਨ ਸੰਦੀਪ ਸ਼ਰਮਾ ਅਤੇ ਇਲੈੱਕਟਰੋਨਿਕ ਵਿੰਗ ਦੇ ਜ਼ਿਲ੍ਹਾ ਬਾਡੀ ਦੇ ਪ੍ਰਧਾਨ ਗੁਰਦੇਵ ਭੰਮ ਤੋਂ ਇਲਾਵਾ ਸਮੂਹ ਅਹੁਦੇਦਾਰਾਂ ਨੇ ਮੋਕਸ਼ਾ ਬੈਂਸ ਦੀ ਇਸ ਪ੍ਰਾਪਤੀ ’ਤੇ ਉਹਨਾਂ ਦੀ ਮਾਤਾ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਅਤੇ ਪਿਤਾ ਸ਼੍ਰੀ ਸੀ ਐੱਲ ਬੈਂਸ ਨੂੰ ਵਧਾਈ ਦਿੱਤੀ । ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਆਖਿਆ ਕਿ ਜਿੱਥੇ ਇਕ ਪਾਸੇ ਸਮਾਜ ਵਿਚ ਲੜਕੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਉਸ ਸਮੇਂ ਮੋਗਾ ਦੀ ਮਹਿਜ਼ 23 ਵਰਿ੍ਹਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰਕੇ ਹੋਰਨਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ । 
ਇਸ ਮੌਕੇ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਅਤੇ ਸੀ ਐੱਲ ਬੈਂਸ ਨੇ ਜਰਨਾਲਿਸਟ ਐਸੋਸੀਏਸ਼ਨ ਵੱਲੋਂ ਮੋਕਸ਼ਾ ਬੈਂਸ ਦੇ ਕੀਤੇ ਇਸ ਸਨਮਾਨ ਨੂੰ ਯਾਦਗਾਰੀ ਦੱਸਿਆ । ਉਹਨਾਂ ਕਿਹਾ ਕਿ ਮੋਕਸ਼ਾ ਦੀ ਇਸ ਵੱਡੀ ਪ੍ਰਾਪਤੀ ’ਤੇ ਸਮੁੱਚੇ ਬੈਂਸ ਪਰਿਵਾਰ ਨੂੰ ਮਾਣ ਹੈ । ਇਸ ਮੌਕੇ ਮੋਕਸ਼ਾ ਬੈਂਸ ਨੇ ਆਖਿਆ ਕਿ ਉਹਨਾਂ ਦੇ ਪਿਤਾ ਸ਼੍ਰੀ ਸੀ ਐੱਲ ਬੈਂਸ ਦਾ ਇਹ ਸੁਪਨਾ ਰਿਹਾ ਹੈ ਕਿ ਉਹਨਾਂ ਦੀ ਬੇਟੀ ਜੂਡੀਸ਼ੀਅਲ ਖੇਤਰ ਵੱਲ ਜਾਵੇ ਅਤੇ ਉਹਨਾਂ ਦੇ ਇਸ ਸੁਪਨੇ ਦੀ ਪੂਰਤੀ ਲਈ ਉਹਨਾਂ ਦੀ ਮਾਤਾ ਮੈਡਮ ਅਨੀਤਾ ਦਰਸ਼ੀ ਨੇ ਉਸ ਦਾ ਮਾਰਗ ਦਰਸ਼ਨ ਕੀਤਾ । ਮੋਕਸ਼ਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹਦਾ ਸੁਪਨਾ ਵੀ ਸੀ ਕਿ ਜਿਵੇ ਉਹਨਾਂ ਦੇ ਮਾਤਾ ਪਿਤਾ ਬਤੌਰ ਪੀ ਸੀ ਐੱਸ ਲੋਕਾਂ ਦੀ ਸੇਵਾ ਕਰ ਰਹੇ ਹਨ ਉਸੇ ਤਰਾਂ ਉਹ ਵੀ ਨਿਰਪੱਖ ਨਿਆਂ ਦੇ ਕੇ ਇਨਸਾਫ਼ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਰਾਹਤ ਦੇ ਸਕੇ। ਇਸ ਮੌਕ ਜਰਨਾਲਿਸਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੋਹਿਤ ਕੋਛੜ,ਸੀਨੀਅਰ ਵਾਈਸ ਪ੍ਰਧਾਨ ਸੰਜੀਵ ਕੁਮਾਰ , ਉੱਪ ਪ੍ਰਧਾਨ ਪ੍ਰਦੀਪ ਨਰੂਲਾ, ਚੀਫ਼ ਐਡਵਾਈਜ਼ਰ ਹਰਿਓਮ ਮਿੱਤਲ, ਚੀਫ਼ ਐਡਵਾਈਜ਼ਰ ਜਸਪਾਲ ਸਿੰਘ ਬੱਬੀ, ਵਾਈਸ ਪ੍ਰੈਜ਼ੀਡੈਂਟ ਇਲੈੱਕਟਰੋਨਿਕ ਮੀਡੀਆ ਮੈਡਮ ਊਸ਼ਾ ਕੌਰ ਜਸ਼ਨ, ਦਰਸ਼ਨ ਸਿੰਘ ਜੱਸਾ ਵਾਈਸ ਪ੍ਰੈਜ਼ੀਡੈਂਟ ਇਲੈੱਕਟਰੌਨਿਕ, ਜੁਆਇੰਟ ਸਕੱਤਰ ਸ਼ਿਵ ਕੌੜਾ,ਚਰਨਜੀਤ ਸਿੰਘ, ਰਾਜੂ ਪਾਸੀ , ਪ੍ਰੈਸ ਸਕੱਤਰ ਰਾਜਕੁਮਾਰ ਰਾਜੂ, ਜੁਆਇੰਟ ਸਕੱਤਰ ਵਕੀਲ ਮਹਿੋਰੋਂ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ