ਬਾਬਾ ਗੁੱਦੜ ਸਿੰਘ ਜੀ ਦੀ ਯਾਦ 'ਚ ਧਾਰਮਿਕ ਸਮਾਗਮ ਭਲਕੇ

ਜੈਤੋ, 23 ਦਸੰਬਰ (ਮਨਜੀਤ ਢੱਲਾ/ਬੌਬੀ ਜਿੰਦਲ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈਤੋ ਦੇ ਨਜ਼ਦੀਕ ਪਿੰਡ ਕਰੀਰਵਾਲੀ ਵਿਖੇ ਬਾਬਾ ਭਾਈ ਗੁੱਦੜ ਸਿੰਘ ਜੀ ਦੀ ਯਾਦ ਵਿੱਚ ਧਾਰਮਿਕ ਸਾਲਾਨਾ ਸਮਾਗਮ ਉਨ੍ਹਾਂ ਦੇ ਸਥਾਨ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਮਿਤੀ,24,25,26 ਦਸੰਬਰ ਨੂੰ ਪ੍ਰਕਾਸ਼ ਕਰਨ ਉਪਰੰਤ 26 ਦਸੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਹ ਤਿੰਨ ਦਿਨਾਂ ਮੇਲਾਂ ਸ਼ਰਧਾ ਪੂਰਵਕ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜਿੱਥੇ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਤੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਂਦੀਆਂ ਹਨ। ਇਸ ਸਮਾਗਮ ਦੀ ਜਾਣਕਾਰੀ ਨਗਰ ਨਿਵਾਸੀਆਂ ਵੱਲੋਂ ਦਿੱਤੀ ਗਈ।


