ਗਲੋਬਲ ਇੰਸਟੀਚਿਊਟ ਵੱਲੋਂ ਕ੍ਰਿਸਮਿਸ ਮਨਾਈ

ਮੋਗਾ, 23 ਦਸੰਬਰ (ਜਸ਼ਨ): ਗਲੋਬਲ ਇਸਟੀਚਿਊਟ ਪਿੱਪਲ ਵਾਲੀ ਗਲੀ ਮੋਗਾ ਜੋ ਕਿ ਬੱਚਿਆਂ ਨੂੰ ਨੈਨੀ ਦੇ ਕੋਰਸ ਕਰਵਾ ਕੇ ਵਿਦੇਸ਼ਾ ਵਿੱਚ ਭੇਜ ਰਹੀ ਹੈ ਨੇ ਅੱਜ ਕ੍ਰਿਸਮਿਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨਾਇਆ। ਬੱਚਿਆਂ ਨੂੰ ਈਸ ਮਸੀਹ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਦੱਸਿਆ ਗਿਆ ਕਿ  ਸਾਨੂੰ ਈਸਾ ਮਸੀਹ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਨਾਲ ਹੀ ਨੈਨੀ ਵਾਲਿਆਂ  ਬੱਚਿਆ ਨੇ ਵੱਖ ਵੱਖ ਪ੍ਰਕਾਰ ਦੀਆਂ ਮਿਠਾਇਆਂ ਵੀ ਬਣਾਇਆਂ ਅਤੇ ਇਥੇ ਗੇਮਾ ਵੀ ਕਰਵਾਈਆਂ ਗਈਆਂ। ਇਸ ਸਮੇਂ ਐਮ.ਡੀ ਸੁਭਾਸ਼ ਪਲਤਾ, ਪ੍ਰਿਸੀਪਲ ਮੰਜੂ ਮਲਹੋਤਰਾ ਅਤੇ ਅਮਿਤ ਪਲਤਾ ਨੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ।