ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੀ ਕਾਇਆ ਕਲਪ ਕਰਕੇ ਰਚਿਆ ਇਤਿਹਾਸ: ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ

ਮੋਗਾ,22 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਹੇਠ ਮੋਗਾ ਹਲਕੇ ਦੇ ਸਾਰੇ ਵਾਰਡਾਂ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਇਸੇ ਕੜੀ ਅਧੀਨ ਵਾਰਡ ਨੰਬਰ 7 ਅਤੇ 9 ‘ਚ ਸ਼ਹੀਦ ਭਗਤ ਸਿੰਘ ਨਗਰ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਵਾਰਡ ਇੰਚਾਰਜ ਨਰਿੰਦਰਪਾਲ ਸਿੰਘ ਸਿੱਧੂ ਦੀ ਦੇਖਰੇਖ ਵਿਚ ਸ਼ੁਰੂ ਹੋਇਆ। ਇਸ ਮੌਕੇ ਵਾਰਡ ਇੰਚਾਰਜ ਨਰਿੰਦਰਪਾਲ ਸਿੰਘ ਸਿੱਧੂ ਤੋਂ ਇਲਾਵਾ ਸੋਨੂੰ ਸੂਦ, ਜਸਪਾਲ ਸਿੰਘ ਪਾਲ, ਅੰਗਰੇਜਰਾਜ,ਹੈਪੀ ,ਅਮਰਜੀਤ ਸਿੰਘ ਕੱਦੂ,ਗੁਰਚਰਨ ਸਿੰਘ ਰਾਊਕੇ,ਦੀਪਾ ਮੱਲਾ, ਨਿੱਕੂ ਗਿੱਲ, ਜਸਵੀਰ ਸਿੰਘ ਪ੍ਰੋਪਰਟੀ ਡੀਲਰ, ਅਜਮੇਰ ਸਿੰਘ ਔਗੜ, ਸੁਰਜੀਤ ਸਿੰਘ ਭੁਪਾਲ, ਗੁਰਵਿੰਦਰ ਸੰਘਾ, ਜਸਵੀਰ ਸਿੰਘ ਮਨਾਵਾਂ,ਦੀਸ਼ਾ ਬਰਾੜ ਅਤੇ ਵਾਰਡ ਵਾਸੀ ਹਾਜ਼ਰ ਸਨ। 

ਇਸ ਮੌਕੇ ਸਾਬਕਾ ਕੌਂਸਲਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਨਰਿੰਦਰਪਾਲ ਸਿੱਧੂ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਮੋਗਾ ਸ਼ਹਿਰ ਦੀ ਕਾਇਆ ਕਲਪ ਹੋ ਗਈ ਹੈ ਅਤੇ ਹੁਣ ਮਹਿਜ਼ ਨਿੱਕੇ ਮੋਟੇ ਕੰਮ ਹੀ ਕਰਨਯੋਗ ਹਨ ਪਰ ਉਹਨਾਂ ’ਤੇ ਵੀ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਲੋਕ ਹਿਤੈਸ਼ੀ ਪਾਰਟੀ ਹੈ ਅਤੇ ਲੋਕਾਂ ਨੂੰ ਵੰਡਣ ਦੀ ਬਜਾਏ ਵਿਕਾਸ ਦੇ ਮੁੱਦੇ ‘ਤੇ ਹਰ ਚੋਣ ਲੜਦੀ ਹੈ ਅਤੇ ਹੁਣ ਮੋਗਾ ਨਗਰ ਨਿਗਮ ਦੀਆਂ ਚੋਣਾਂ ਵੀ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ । ਉਹਨਾਂ ਆਖਿਆ ਕਿ ਪਿਛਲੀ ਨਿਗਮ ਦੇ ਹਾਊਸ ਵਿਚ ਅਕਾਲੀ ਭਾਜਪਾ ਦਾ ਬਹੁਮਤ ਹੋਣ ਦੇ ਬਾਵਜੂਦ ਮੋਗਾ ਦਾ ਸਮੁੱਚਾ ਵਿਕਾਸ ਨਹੀਂ ਹੋ ਸਕਿਆ ਪਰ ਪਿਛਲੇ 6 ਮਹੀਨਿਆਂ ਵਿਚ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਜੰਗੀ ਪੱਧਰ ‘ਤੇ ਕਰਵਾਏ ਵਿਕਾਸ ਸਦਕਾ ਮੋਗਾ ਦਾ ਚਿਹਰਾ ਮੋਹਰਾ ਹੀ ਬਦਲ ਗਿਆ ਹੈ। ਉਹਨਾਂ ਆਖਿਆ ਕਿ ਹੁਣ ਲੋਕ ਨਿਗਮ ਚੋਣਾਂ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ ਤਾਂ ਕਿ ਉਹ ਅਜਿਹੇ ਕੌਂਸਲਰਾਂ ਨੂੰ ਸਬਕ ਸਿਖਾ ਸਕਣ ਜਿਹਨਾਂ ਆਪਸੀ ਖਹਿਬਾਜ਼ੀ ਅਖਤਿਆਰ ਕਰਦਿਆਂ ਲੋਕ ਹਿਤਾਂ ਨੂੰ ਵਿਸਾਰੀ ਰੱਖਿਆ। ਉਹਨਾਂ ਆਖਿਆ ਕਿ ਉਹਨਾਂ ਦੇ ਵਾਰਡ ਦੀਆਂ ਸਾਰੀਆਂ ਸੜਕਾਂ ’ਤੇ ਪ੍ਰੀਮਿਕਸ ਪੈਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਭਵਿੱਖ ਵਿਚ ਵੀ ਉਹ ਖੁਦ , ਉਹਨਾਂ ਦਾ ਪੁੱਤਰ ਜਸਲਵਪ੍ਰੀਤ ਸਿੱਧੂ ਅਤੇ ਸਮੁੱਚਾ ਪਰਿਵਾਰ ਲੋਕ ਸੇਵਾ ਲਈ ਸਮਰਪਿਤ ਰਹਿਣਗੇ।