ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਵਾਲਿਆਂ ਵਾਸਤੇ ਦਿੱਲੀ ਜਾਣ ਲਈ ਮੁੱਫਤ ਬੱਸਾਂ ਦਾ ਕੀਤਾ ਇਤਜ਼ਾਮ : ਬੰਟੀ,ਅਵਤਾਰ,ਖੇਲ੍ਹਾ

ਮੋਗਾ,22 ਦਸੰਬਰ (ਜਸ਼ਨ): ‘ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ‘ਚ ਚੱਲ ਰਿਹਾ ਕਿਸਾਨ ਸੰਘਰਸ਼ ਆਪਣੀ ਚਰਮ ਸੀਮਾਂ ’ਤੇ ਹੈ ਅਤੇ ਕਿਸਾਨਾਂ ਦੇ ਹੱਕ ਵਿਚ ਸਮਾਜ ਦਾ ਹਰ ਵਰਗ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ ,ਇੱਥੇ ਹੀ ਬੱਸ ਨਹੀਂ ਕਿਸਾਨੀ ਸੰਘਰਸ਼ ਦਾ ਹਿੱਸਾ ਬਨਣ ਲਈ ਹਰ ਰੋਜ਼ ਨੌਜਵਾਨ, ਬਜ਼ੁਰਗ,ਬੱਚੇ ਅਤੇ ਮਾਤਾਵਾਂ ਦਿੱਲੀ ਵੱਲ ਕੂਚ ਕਰ ਰਹੇ ਹਨ ਅਤੇ ਇਹਨਾਂ ਸੰਘਰਸ਼ਸੀਲ ਯੋਧਿਆਂ ਲਈ ਵਿਧਾਇਕ ਡਾ:ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਧਰਮਕੋਟ ਤੋਂ ਦਿੱਲੀ ਪਹੁੰਚਣ ਲਈ ਮੁੱਫਤ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ‘ਸਾਡਾ ਮੋਗਾ ਡੋਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ ਪੀ ਏ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਪੀ ਏ ਸੋਹਣਾ ਖੇਲ੍ਹਾ ਵੀ ਹਾਜ਼ਰ ਸਨ। ਬੰਟੀ ਨੇ ਆਖਿਆ ਕਿ ਵਿਧਾਇਕ ਕਾਕਾ ਲੋਹਗੜ੍ਹ ਵੱਲੋਂ ਇਹ ਬੱਸਾਂ ਦੀ ਸਹੂਲਤ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮਨ ਲੈਂਦੀ । ਬੰਟੀ ਨੇ ਆਖਿਆ ਕਿ ਵਿਧਾਇਕ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਹਰ ਰੋਜ਼ ਕਾਫ਼ਲੇ ਦਿੱਲੀ ਵੱਲ ਕੂਚ ਕਰ ਰਹੇ ਹਨ ਅਤੇ ਕਿਸਾਨ ਹਰ ਹਾਲ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪੂਰੀ ਤਰਾਂ ਉਤਸ਼ਾਹਿਤ ਹਨ । ਬੰਟੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭੁੱਲ ਰਹੀ ਹੈ ਕਿ ਸਿੱਖ ਕੌਮ ਅਨਿਆਂ ਅਤੇ ਜ਼ੁਲਮ ਖਿਲਾਫ਼ ਲੜਨਾ ਜਾਣਦੀ ਹੈ ਅਤੇ ਇਹ ਮਹੀਨਾ ਸ਼ਹਾਦਤਾਂ ਦਾ ਮਹੀਨਾ ਵੀ ਹੈ ਅਤੇ ਪੰਜਾਬੀ ਕੌਮ ਆਪਣੇ ਗੁਰੂਆਂ ਦੇ ਦਿਖਾਏ ਮਾਰਗ ‘ਤੇ ਚੱਲ ਕੇ ਆਪਣੇ ਹੱਕਾਂ ਲਈ ਉਸ ਸਮੇਂ ਤੱਕ ਲੜੇਗੀ ਜਦੋਂ ਤੱਕ ਕੇਂਦਰ ਕਿਸਾਨਾਂ ’ਤੇ ਥੋਪੇ ਖੇਤੀ ਕਾਨੂੰਨਾਂ ਦਾ ਫੈਸਲਾ ਵਾਪਸ ਨਹੀਂ ਲੈ ਲੈਂਦੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


