25 ਦਸੰਬਰ ਨੂੰ ਕ੍ਰਿਸਮਸ-ਡੇ ਦਾ ਸਲਾਨਾ ਸਮਾਗਮ ਧੂਮ-ਧਾਮ ਨਾਲ ਮਨਾਇਆ ਜਾਵੇਗਾ : ਪਾਸਟਰ ਜਸਵੰਤ ਮਸੀਹ, ਡਿਮੋਥੀ 'ਜੱਸੀ'

ਜੈਤੋ, 21 ਦਸੰਬਰ (ਬੌਬੀ ਜਿੰਦਲ/ਢੱਲਾ):- ਆਈ.ਪੀ.ਸੀ ਅਗਾਪੇ ਪ੍ਰਥਾਨਾ ਭਵਨ ਜੈਤੋ ਵਿਖੇ ਸਲਾਨਾ ਸਮਾਗਮ ਨੂੰ ਲੈ ਕੇ 'ਪ੍ਰਭੂ ਯਿਸੂ ਮਸੀਹ' ਦੇ ਕ੍ਰਿਸਮਸ-ਡੇ ਦੇ ਤਿਉਹਾਰ ਮਨਾਉਣ ਸਬੰਧੀ ਪਾਸਟਰ ਜਸਵੰਤ ਮਸੀਹ ਤੇ ਪਾਸਟਰ ਡਿਮੋਥੀ (ਜੱਸੀ) ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਪਾਸਟਰ ਜਸਵੰਤ ਮਸੀਹ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ ਨੂੰ 'ਪ੍ਰਭੂ ਯਿਸੂ ਮਸੀਹ' ਦੇ ਪਵਿੱਤਰ ਤਿਉਹਾਰ ਨੂੰ ਜਨਮ ਦਿਹਾੜੇ ਦੀ ਯਾਦ ਵਿੱਚ ਧੂਮ-ਧਾਮ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਮਨਾਇਆ ਜਾਵੇਗਾ। ਜਿੱਥੇ ਸੰਗਤਾਂ ਨੂੰ 'ਪ੍ਰਭੂ ਯਿਸੂ ਮਸੀਹ' ਦੇ ਮਸੀਹੀ ਭਜਨਾਂ ਨਾਲ ਜੋੜ ਕੇ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕ੍ਰਿਸਮਸ-ਡੇ ਦਾ ਸਲਾਨਾ ਸਮਾਗਮ ਹਿੰਮਤ ਪੈਲੇਸ ਬਾਜਾਖਾਨਾ ਰੋਡ ਸਥਿਤ ਜੈਤੋ ਵਿਖੇ ਸਮੂਹ ਸਮੂਹ ਸੰਗਤਾਂ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਸੰਗਤਾਂ ਲਈ ਲੰਗਰ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਪਾਸਟਰ ਡਿਮੋਥੀ (ਜੱਸੀ) ਮਾਤਾ ਕਮਲਜੀਤ ਕੌਰ, ਜਸਪ੍ਰੀਤ, ਡਾਕਟਰ ਸੁਰੇਸ਼, ਸਤਪਾਲ, ਲਖਵੀਰ ਮਸੀਹ, ਅਜਮੇਰ ਮਸੀਹ, ਬਲਜੀਤ, ਗੋਬਿੰਦ,ਰਾਜੂ ਆਦਿ ਸੇਵਾਦਾਰ ਹਾਜ਼ਰ ਸਨ।