ਦਿਨ ਦਿਹਾੜੇ ਕਤਲ ਕੀਤਾ,ਠੇਕੇ ਦਾ ਕਰਿੰਦਾ

Tags: 

ਮੋਗਾ, 21ਦਸੰਬਰ (ਜਸ਼ਨ): ਮੋਗਾ ਦੇ ਪਿੰਡ  ਰਾਮੂੰਵਾਲਾ ਕਲਾਂ ਵਿਖੇ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਕਰਿੰਦੇ ਦੀ ਅਣਪਛਾਤਿਆਂ ਨੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ।  ਹਰਬੰਸ ਸਿੰਘ ਬੰਸੀ ਰਾਮੂੰਵਾਲਾ ਕਲਾਂ,ਜਿਸ ਦੇ ਖੇਤ ਹੀ ਠੇਕੇ ਦਾ ਕਮਰਾ ਹੈ ਜੋ ਥੋੜੀ ਦੂਰ ਆਪਣੇ ਖੇਤ ‘ਚ ਟਰੈਕਟਰ ਚਲਾ ਰਿਹਾ ਸੀ,ਨੇ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਜਦ ਕੁਝ ਲੋਕ ਸ਼ਰਾਬ ਲੈਣ ਆਏ ਤਾਂ ਦਰਵਾਜਾ ਬੰਦ ਵੇਖ ਕੇ ਉਹਨਾਂ  ਉਸ ਨੂੰ  ਠੇਕੇ ਦੇ ਕਰਿੰਦੇ ਬਾਰੇ ਪੁੱਛਿਆ ਤਾਂ ਉਸ ਨੇ  ਕਿਹਾ ਕਿ ਇੱਥੇ ਹੀ ਹੋਵੇਗਾ ਤਾਂ ਉਹਨਾਂ  ਦੱਸਿਆ ਕਿ ਦਰਵਾਜਾ ਤਾਂ ਬਾਹਰੋਂ ਬੰਦ ਹੈ ਕਿਸਾਨ ਨੇ ਦੱਸਿਆ ਕਿ ਜਦ ਉਹਨਾਂ ਦਰਵਾਜਾ ਖੋਲ੍ਹ ਕੇ ਵੇਖਿਆ ਤਾਂ ਕਰਿੰਦਾ  ਥੱਲੇ ਖੂਨ ਨਾਲ ਲਥਪਥ ਪਿਆ ਸੀ ਤੇ ਸਿਰ ਤੇ ਤੇਜਧਾਰ  ਹਥਿਆਰ ਨਾਲ ਵਾਰ ਕੀਤੇ ਹੋਏ ਸਨ । ਠੇਕੇਦਾਰਾਂ ਨੇ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਮਿ੍ਰਤਕ ਸੁਨੀਲ ਉਮਰ ਕਰੀਬ 25 ਸਾਲ ਸੀ ਜੋ ਹਰਿਆਣਾ ਦਾ ਰਹਿਣ ਵਾਲਾ ਸੀ ਤੇ ਉਸ ਨਾਲ ਸਾਮ ਕਰੀਬ ਸਾਢੇ ਤਿੰਨ ਵਜੇ ਗੱਲ ਵੀ ਹੋਈ ਸੀ ਤੇ ਮਗਰੋਂ ਹੀ ਇਹ ਵਾਰਦਾਤ ਹੋ ਗਈ । ਇਸ ਸਬੰਧੀ ਥਾਣਾ ਮਹਿਣਾ ਨੂੰ ਸੂਚਨਾ ਦਿੱਤੀ ਗਈ ਜੋ ਮੌਕੇ ਤੇ ਪਹੁੰਚੇ ਤੇ ਹੋਰ ਉੱਚ ਅਧਿਕਾਰੀ ਵੀ ਘਟਨਾ ਵਾਲੇ ਸਥਾਨ ’ਤੇ ਪਹੁੰਚ ਰਹੇ ਹਨ ਅਤੇ ਉਹਨਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ