ਚੰਦਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡਦਿਆਂ ਪ੍ਰਿੰ. ਅਵਤਾਰ ਸਿੰਘ ਕਰੀਰ ਨੇ ਆਖਿਆ ‘‘ਸਮਾਰਟ ਫ਼ੋਨ ਮਿਲਣ ਨਾਲ ਵਿਦਿਆਰਥੀ ਡਿਜੀਟਲੀ ਸਮਾਰਟ ਬਣ ਕੇ ਮੁਕਾਬਲੇ ਦੇ ਯੁੱਗ ਵਿਚ ਸਵੈ ਭਰੋਸੇ ਨਾਲ ਵਿਚਰ ਸਕਣਗੇ’’

ਮੋਗਾ,18 ਦਸੰਬਰ:(ਜਸ਼ਨ): ‘ਕੋਵਿਡ 19 ਦੌਰਾਨ ਸਰਕਾਰੀ ਸਕੂਲਾਂ ਦੇ ਆਨਲਾਈਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਸਮਾਰਟ ਫ਼ੋਨ ਸਕੀਮ ਬੇਹੱਦ ਸਹਾਈ ਹੋ ਰਹੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਰਟ ਸਕੂਲ ਪ੍ਰੌਜਕੈਟ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਿੰ. ਅਵਤਾਰ ਸਿੰਘ ਕਰੀਰ ਨੇ ਵਿਦਿਆਰਥੀਆਂ ਨੂੰ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਸਮਾਰਟ ਫ਼ੋਨ ਵੰਡਣ ਮੌਕੇ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਡਿਜੀਟਲ ਪੱਖੋਂ ਸਸ਼ਕਤ ਕਰਨ ਲਈ ਇਹਨਾਂ ਫ਼ੋਨਾਂ ਦੀ ਭੂਮਿਕਾ ਅਹਿਮ ਰਹੇਗੀ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ ਜਿਹਨਾਂ ਦੀ ਪਹਿਲ ’ਤੇ ਸਰਕਾਰੀ ਸਕੂਲ ਸਮਾਰਟ ਬਣੇ ਹਨ ਅਤੇ ਹੁਣ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਮਿਲ ਜਾਣ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਡਿਜੀਟਲੀ ਸਮਾਰਟ ਬਣ ਕੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇ ਦੇ ਯੁੱਗ ਵਿਚ ਸਵੈ ਭਰੋਸੇ ਨਾਲ ਵਿਚਰ ਸਕਣਗੇ। ਪ੍ਰਿੰ. ਅਵਤਾਰ ਸਿੰਘ ਕਰੀਰ ਨੇ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ ਅਤੇ ਇਲਾਕੇ ਦੇ ਸਮੂਹ ਦਾਨੀ ਸੱਜਣਾ ਵਿਸ਼ੇਸ਼ਕਰ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਸਮੇਂ ਸਮੇਂ ’ਤੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ, ਸਰਪੰਚ ਹਰਬੰਸ ਸਿੰਘ,ਨਿਰਮਲ ਸਿੰਘ ਡੇਅਰੀ ਵਾਲਾ,ਹਰਦੀਪ ਸਿੰਘ, ਹਰਸਿਮਰਨ ਕੌਰ, ਬਲਵਿੰਦਰ ਕੌਰ,ਮਦਨ ਲਾਲ, ਬਲਜਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ,ਰਜਿੰਦਰ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


