ਆਸਟਰੇਲੀਆ ਸਟੂਡੈਂਟ ਵੀਜ਼ਾ ਦੀ ਬਰਸਾਤ, ਰਾਈਟ ਵੇ ਸੰਸਥਾ ਨੇ ਲਗਵਾਇਆ ਰਮਨਦੀਪ ਕੌਰ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ:ਦੇਵ ਪਿ੍ਆ ਤਿਆਗੀ

ਮੋਗਾ,17 ਦਸੰਬਰ (ਜਸ਼ਨ): ਲਾਕਡਾਊਨ ਦੀ ਵਜ੍ਹਾ ਕਾਰਨ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਅੰਬੈਸੀਆਂ ‘ਚ ਹੁਣ ਇੰਮੀਗਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਬੜੀ ਆਸਾਨੀ ਨਾਲ ਮੁਹੱਈਆ ਕਰਵਾ ਰਹੀਆਂ ਹਨ ,ਬਸ਼ਰਤੇ ਕਿ ਵਿਦਿਆਰਥੀ ਅੰਬੈਸੀ ਵਿਚ ਆਪਣੀ ਫਾਈਲ ਠੀਕ ਢੰਗ ਨਾਲ ਅਤੇ ਮਾਹਰ ਸੰਸਥਾ ਤੋਂ ਲਗਵਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਲਵੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਜ਼ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਐੱਮ ਡੀ ਦੇਵ ਪਿ੍ਆ ਤਿਆਗੀ  ਨੇ ਰਮਨਦੀਪ ਕੌਰ ਨੂੰ ਉਸ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੱਗਿਆ ਪਾਸਪੋਰਟ ਸੌਂਪਦਿਆਂ ਕੀਤਾ। ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਆਸਟਰੇਲੀਆ ਅਤੇ ਕਨੇਡਾ ‘ਚ ਸਟੱਡੀ ਵੀਜ਼ਾ ’ਤੇ ਜਾਣ ਵਾਲੇ ਵਿਦਿਆਰਥੀ 12 ਵੀਂ ਪਾਸ ਹੋਣ ਅਤੇ ਉਹਨਾਂ ਦੇ ਆਈਲਜ਼ ਵਿਚ ਚੰਗੇ ਬੈਂਡ ਹੋਣ ਅਤੇ ਜੇਕਰ ਕਿਸੇ ਦਾ ਸਟੱਡੀ ਗੈਪ ਵੀ ਹੈ ਤਾਂ ਵੀ ਉਹ ਇਕ ਵਾਰ ਸੰਸਥਾ ਵਿਚ ਆ ਕੇ ਜ਼ਰੂਰ ਸੰਪਰਕ ਕਰਨ।  ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਉਹ 5.5 ਬੈਂਡ ਆਈਲਟਸ ਨਾਲ ਆਸਟ੍ਰੇਲੀਆ ਦਾ ਸਟੂਡੈਂਟ ਵੀਜਾ ਲੈ ਸਕਦੇ ਹਨ । ਇਸ ਤੋਂ ਇਲਾਵਾ ਨਵ-ਵਿਆਹੇ ਜੋੜੇ ਵੀ ਇਕੱਠੇ ਆਸਟ੍ਰੇਲੀਆ ਜਾ ਸਕਦੇ ਹਨ । ਉਹਨਾਂ ਦੱਸਿਆ ਕਿ ਆਸਟ੍ਰੇਲੀਆ ਡਿਪੈਡੈਂਟ ਵੀਜਾ ਵੀ ਦੋ ਮਹੀਨੇ ਵਿਚ ਦੇ ਰਿਹਾ ਹੈ  ਅਤੇ ਜੇਕਰ ਕਿਸੇ ਵਿਦਿਆਰਥੀ ਦਾ ਫਾਸਟ ਟਰੈਕ ਕੈਟਾਗਰੀ, ਕੰਬਾਈਡ ਵਿਚ ਵੀਜਾ ਰਿਫਊਜ਼ ਹੋਇਆ ਹੈ ਤਾਂ ਉਹ ਵੀ ਰਾਈਟ ਵੇ ਏਅਰਿਲੰਕਸ ਨਾਲ ਸੰਪਰਕ ਕਰ ਸਕਦੇ ਹਨ ।