ਐਵਾਰਡ ਵਾਪਸ ਕਰਕੇ ਸਮਾਜ ਸੇਵੀ ਸੰਸਥਾਵਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਪ੍ਰਤੀ ਨਾਰਾਜਗੀ ਪ੍ਰਗਟ ਕੀਤੀ
ਮੋਗਾ 8 ਦਸੰਬਰ (ਜਸ਼ਨ): ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਅਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਵੱਲੋਂ ਵਰਤੇ ਘਟੀਆ ਹਥਕੰਡਿਆਂ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਆਪਣੇ ਤਿੰਨ ਦਿਨ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਮੋਗਾ ਜਿਲ•ੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਮੇਨ ਚੌਂਕ ਮੋਗਾ ਵਿਖੇ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਡੀ.ਸੀ. ਦਫਤਰ ਮੋਗਾ ਤੱਕ ਪੈਦਲ ਮਾਰਚ ਕਰਕੇ ਉਹਨਾਂ ਨੂੰ ਆਪਣੇ ਸਨਮਾਨ ਪੱਤਰ ਅਤੇ ਕੇਂਦਰ ਅਤੇ ਸੂਬਾ ਸਰਕਾਰ ਪ੍ਰਤੀ ਆਪਣਾ ਰੋਸ ਪੱਤਰ ਸੌਂਪਿਆ। ਇਸ ਮੌਕੇ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਕਿਸਾਨ ਸਭ ਤੋਂ ਵੱਡਾ ਸਮਾਜ ਸੇਵੀ ਹੈ, ਜੋ ਖੁਦ ਤੰਗੀਆਂ ਝੱਲ• ਕੇ ਤੇ ਸੱਪਾਂ ਦੀਆਂ ਸਿਰੀਆਂ ਮਿਧ ਕੇ, ਬਿਨ•ਾਂ ਭੇਦਭਾਵ ਤੋਂ ਸਭ ਦਾ ਪੇਟ ਭਰਦਾ ਹੈ ਤੇ ਸਾਡੀਆਂ ਸੇਵਾਵਾਂ ਉਹਨਾਂ ਅੱਗੇ ਤੁੱਛ ਹਨ । ਉਹਨਾਂ ਤੇ ਠੰਡ ਵਿੱਚ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ, ਸੜਕਾਂ ਪੁੱਟੀਆਂ ਗਈਆਂ ਤੇ ਢਾਈ ਮਹੀਨੇ ਤੋਂ ਅੰਨਦਾਤਾ ਸੜਕਾਂ ਤੇ ਰੁਲ ਰਿਹਾ ਹੈ, ਹਨ। ਜੇਕਰ ਸਰਕਾਰ ਕਿਸਾਨ ਨਾਲ ਇਸ ਤਰ•ਾਂ ਦਾ ਵਤੀਰਾ ਕਰ ਸਕਦੀ ਹੈ ਤਾਂ ਅਸੀਂ ਕਿਸ ਖੇਤ ਦੀ ਮੂਲੀ ਹਾਂ। ਇਸ ਲਈ ਅਸੀਂ ਅੰਨਦਾਤਾ ਦਾ ਸਨਮਾਨ ਬਹਾਲ ਕਰਵਾਉਣ ਅਤੇ ਤਿੰਨੇ ਖੇਤੀ ਵਿਰੋਧੀ ਕਨੂੰਨ ਤੁਰੰਤ ਰੱਦ ਕਰਨ ਅਤੇ 23 ਫਸਲਾਂ ਦਾ ਉਚਿਤ ਮੁੱਲ ਦੇਣ ਲਈ ਨਵਾਂ ਕਨੂੰਨ ਲਿਆਉਣ ਦੀ ਸਰਕਾਰ ਪਾਸੋਂ ਮੰਗ ਕਰਦੇ ਹਾਂ । ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ ਅਤੇ ਗੁਰਪ੍ਰੀਤ ਸਿੰਘ ਜੱਸਲ ਨੇ ਕਿਹਾ ਕਿ ਸਾਡੇ ਲਈ ਦੇਸ਼ ਦਾ ਜਵਾਨ ਅਤੇ ਕਿਸਾਨ ਦੋਨੋਂ ਹੀ ਸਤਿਕਾਰਯੋਗ ਹਨ ਪਰ ਸਮੇਂ ਦੀ ਸਰਕਾਰ ਨੇ ਅੱਜ ਜਵਾਨ ਅਤੇ ਕਿਸਾਨ ਨੂੰ ਆਹਮੋ ਸਾਹਮਣੇ ਖੜ•ਾ ਕਰ ਦਿੱਤਾ ਹੈ ਤੇ ਸੰਘਰਸ਼ ਨੂੰ ਬਦਨਾਮ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਅਸੀਂ ਆਪਣੇ ਐਵਾਰਡ ਵਾਪਸ ਕਰ ਰਹੇ ਹਾਂ। ਇਸ ਮੌਕੇ ਗੁਰਨਾਮ ਸਿੰਘ ਲਵਲੀ, ਦਵਿੰਦਰਜੀਤ ਸਿੰਘ ਗਿੱਲ, ਇਕਬਾਲ ਸਿੰਘ ਕਲੇਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਕੇਂਦਰ ਤੇ ਦਬਾਅ ਬਨਾਉਣ ਅਤੇ ਗੈਰ ਜਿੰਮੇਵਾਰਾਨਾ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਸੁਚੱਜੀ ਅਗਵਾਈ ਕਰਕੇ ਸੰਘਰਸ਼ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਣ । ਉਹਨਾਂ ਕਿਹਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਆਮ ਲੋਕ ਪੰਜਾਬ ਸਰਕਾਰ ਪ੍ਰਤੀ ਨਾਰਾਜ ਹਨ । ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਨੁਮਾਇੰਦਿਆਂ ਦੇ ਦਸਤਖਤਾਂ ਹੇਠ ਇੱਕ ਰੋਸ ਪੱਤਰ ਤਿਆਰ ਕੀਤਾ ਗਿਆ ਅਤੇ ਮੇਨ ਚੌਂਕ ਮੋਗਾ ਤੋਂ ਪੈਦਲ ਮਾਰਚ ਕਰਕੇ ਸਮੂਹ ਨੁਮਾਇੰਦੇ ਡੀ.ਸੀ. ਦਫਤਰ ਮੋਗਾ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਰੋਸ ਪੱਤਰ ਅਤੇ ਆਪਣੇ ਚਿੰਨ• ਸੌਂਪੇ । ਡਿਪਟੀ ਕਮਿਸ਼ਨਰ ਮੋਗਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸਮਾਜ ਸੇਵੀ ਸੰਸਥਾਵਾਂ ਦੀ ਨਾਰਾਜ਼ਗੀ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ ਤੇ ਆਸ ਕਰਦੇ ਹਾਂ ਕਿ ਜਲਦ ਹੀ ਇਸ ਦਾ ਕੋਈ ਢੁਕਵਾਂ ਹੱਲ ਸਰਕਾਰ ਕਰ ਦੇਵੇਗੀ । ਵਫਦ ਨੇ ਡਿਪਟੀ ਕਮਿਸ਼ਨਰ ਮੋਗਾ ਦਾ ਧੰਨਵਾਦ ਕੀਤਾ । ਇਸ ਮੌਕੇ ਉਕਤ ਤੋਂ ਇਲਾਵਾ ਗੋਕਲ ਚੰਦ ਬੁੱਘੀਪੁਰਾ, ਸੁਰਿੰਦਰ ਸਿੰਘ ਬਾਵਾ, ਬਲਜੀਤ ਸਿੰਘ ਚਾਨੀ, ਸਰੂਪ ਸਿੰਘ, ਭੁਪਿੰਦਰ ਸਿੰਘ ਧੁੰਨਾ, ਇੰਦਰਜੀਤ ਸਿੰਘ, ਵਿਜੇ ਕੁਮਾਰ, ਡਾ. ਜਸਵੰਤ ਸਿੰਘ, ਇਕਬਾਲ ਸਿੰਘ ਖੋਸਾ, ਕੇਵਲ ਕ੍ਰਿਸ਼ਨ ਨਿਹਾਲਗੜ•, ਗੁਰਮੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਸੋਨੂੰ, ਅਮਰੀਕ ਸਿੰਘ ਆਰਸਨ, ਰਾਕੇਸ਼ ਸਿਤਾਰਾ, ਚਰਨਜੀਤ ਸਿੰਘ ਝੰਡੇਆਣਾ, ਨਰਿੰਦਰ ਸਿੱਧੂ ਅਤੇ ਗੋਵਰਧਨ ਪੋਪਲੀ,ਅਮਰਜੀਤ ਸਿੰਘ ਕਲਕੱਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਨੁਮਾਇੰਦੇ ਹਾਜਰ ਸਨ ।