ਵਿਧਾਇਕ ਡਾ: ਹਰਜੋਤ ਕਮਲ ਨੇ ਭਾਰਤ ਬੰਦ ਨੂੰ ਸਫ਼ਲ ਬਣਾੳਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ‘‘ਕਿਸਾਨੀ ਸੰਘਰਸ਼ ਲਈ ਯੋਗਦਾਨ ਪਾ ਰਹੇ ਹਰ ਜਾਗਦੀ ਜ਼ਮੀਰ ਵਾਲੇ ਭਾਰਤੀ ਅਤੇ NRI ਨੂੰ ਮੇਰਾ ਸਲਾਮ ’’
ਮੋਗਾ,8 ਦਸੰਬਰ (ਜਸ਼ਨ):ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਮੋਗਾ ਹਲਕੇ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਜ਼ਾਬਤੇ ਵਿਚ ਰਹਿ ਕੇ ਸ਼ਾਂਤਮਈ ਰੋਸ ਮੁਜ਼ਾਹਰੇ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੂੰ ਦਿਲੀ ਖੁਸ਼ੀ ਹੋਈ ਹੈ ਕਿ ਹੁਣ ਇਹ ਸੰਘਰਸ਼ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਪੰਜਾਬ ਅਤੇ ਦੇਸ਼ ਦਾ ਸੰਘਰਸ਼ ਬਣ ਗਿਆ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇਹ ਸੰਘਰਸ਼ ਸਾਡੇ ਦੇਸ਼ ਦੇ ਹਰ ਕਿਰਤੀ ਦਾ ਸੰਘਰਸ਼ ਹੈ ਅਤੇ ਕਿਸਾਨਾਂ ਦੇ ਮਗਰ ਕਰੋੜਾਂ ਦੀ ਗਿਣਤੀ ਵਿਚ ਸਾਡੇ ਦੇਸ਼ਵਾਸੀਆਂ ਦੀ ਲੰਮੀ ਕਤਾਰ ਨਜ਼ਰ ਆਉਂਦੀ ਹੈ । ਉਹਨਾਂ ਆਖਿਆ ਕਿ ਉਹਨਾਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਵੱਖੋ ਵੱਖਰੇ ਝੰਡਿਆਂ ਦੀ ਬਜਾਏ ਹਰ ਜਥੇਬੰਦੀ ਅਤੇ ਹਰ ਸਿਆਸੀ ਪਾਰਟੀ ਇਕੋ ਝੰਡੇ ਹੇਠ, ਚਾਹੇ ਉਹ ਕਾਲੇ ਰੰਗ ਦਾ ਹੀ ਕਿਉਂ ਨਾ ਹੋਵੇ, ਇਹ ਸੰਘਰਸ਼ ਲੜਿਆ ਜਾਵੇ ਤੇ ਉਹਨਾਂ ਦੀ ਇਹ ਹਸਰਤ ਅੱਜ ਪੂਰੀ ਹੋ ਗਈ ਹੈ, ਜਦੋਂ ਕੇਂਦਰ ਅਤੇ ਉਸ ਦੇ ਕਾਰਪੋਰੇਟ ਦੋਸਤਾਂ ਦੀਆਂ ਨਾਪਾਕ ਸਾਜਿਸ਼ਾਂ ਖਿਲਾਫ਼ ਜ਼ਮੀਰਾਂ ਵਾਲੇ ਉੱਠ ਖੜ੍ਹੋਏ ਹਨ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾ ਰਹੇ ਹਰ ਜਾਗਦੀ ਜ਼ਮੀਰ ਵਾਲੇ ਭਾਰਤੀ ਅਤੇ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਮੋਦੀ ਸਾਬ ਦਾ ਵਾਹ ਪਹਿਲੀ ਵਾਰ ਪੰਜਾਬੀਆਂ ਨਾਲ ਪਿਆ ਹੈ ਤੇ ਉਹਨਾਂ ਦੀ ਭਲਾਈ ਇਸੇ ਗੱਲ ਵਿਚ ਹੈ ਕਿ ਉਹ ਸਾਰੀਆਂ ਮੰਗਾਂ ਮੰਨ ਲੈਣ। ਉਹਨਾਂ ਕਿਹਾ ਕਿ ਜੇ ਦੇਸ਼ ਦੇ ਸਾਰੇ ਕਿਸਾਨ ਖੇਤੀ ਕਾਨੂਨ ਨਹੀਂ ਚਾਹੁੰਦੇ ਤਾਂ ਮੋਦੀ ਸਾਬ੍ਹ ਕਿਓਂ ਇਹ ਕਾਨੂੰਨ ਉਹਨਾਂ ਤੇ ਥੋਪਣਾ ਚਾਹੁੰਦੇ ਨੇ । ਉਹਨਾਂ ਆਖਿਆ ਕਿ ਮੋਦੀ ਸਾਬ੍ਹ ਇਹ ਵਹਿਮ ਵੀ ਆਪਣੇ ਮੰਨ ਚੋਂ ਕੱਢ ਦੇਣ ਕਿ ਇਹ ਸੰਘਰਸ਼ ਇਕ ਦੋ ਦਿਨ ਦਾ ਹੈ । ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਚ ਏਨਾ ਕੁ ਦਮ ਖਾਮ ਹੈ ਕਿ ਉਹ ਮੋਦੀ ਸਰਕਾਰ ਨੂੰ ਤਖ਼ਤ ਤੋਂ ਲਾਹੁਣ ਤਕ ਸੰਘਰਸ਼ ਕਰ ਸਕਦੇ ਨੇ ।ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਦੇਵਿੰਦਰ ਸਿੰਘ ਰਣੀਆ,ਸੀਰਾ ਚਕਰ,ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ,ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ , ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਪ੍ਰਵੀਨ ਪੀਨਾ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ,ਜਗਰਾਜ ਸਿੰਘ ਜੱਗਾ ਰੌਲੀ, ਦੀਪਕ ਭੱਲਾ,ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ ਪ੍ਰਧਾਨ ਗੁਰਦਵਾਰਾ ਬਾਬਾ ਨਾਮ ਦੇਵ ਜੀ , ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਜਸਵਿੰਦਰ ਸਿੰਘ ਕਾਕਾ ਲੰਢੇ ਕੇ,ਵਿਜੇ ਖੁਰਾਣਾ,ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਸ਼ਾ ਬਰਾੜ,ਸੁਮਨ ਕੌਸ਼ਿਕ,ਸੀਰਾ ਲੰਢੇ ਕੇ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ