ਕਿਸਾਨੋ ਪਿੰਨੀਆਂ ਖਾ ਕੇ ਹੋ ਜੋ ਤਕੜੇ,ਸੰਘਰਸ਼ ਲੰਮਾ ਚੱਲਣਾ ਜੇ,,,,,, ਬਾਘਾ ਪੁਰਾਣਾ ਦੇ ਲੋਕਾਂ ਨੇ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਦਿੱਲੀ ਬੈਠੇ ਕਿਸਾਨਾਂ ਨੂੰ ਭੇਜੀਆਂ

 ਬਾਘਾ ਪੁਰਾਣਾ 5 ਦਸੰਬਰ (ਜਸ਼ਨ ): ( ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ )   ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਬਾਘਾ ਪੁਰਾਣਾ  ਦੇ  ਲੋਕਾਂ ਨੇ ਇਕੱਤਰ ਹੋ ਕੇ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਦਿੱਲੀ ਨੂੰ ਭੇਜੀਆਂ ਤਾਂ ਜੋ ਕੜਾਕੇ ਦੀ ਠੰਢ ਅੰਦਰ ਕਿਸਾਨਾਂ ਦੀ ਸਿਹਤ ਵਲ ਰਹੇ ਅਤੇ ਸੰਘਰਸ਼ ਹੋਰ ਤੇਜ਼ ਹੋਵੇ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇ ਹੋ ਜਾਵੇ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਗੁਰਜੰਟ ਸਿੰਘ ਧਾਲੀਵਾਲ VICE PRESIDENT DISTT CONGRESS, ਸੁਖਦੇਵ ਸਿੰਘ ਬਰਾੜ, ਮੁਖਤਿਆਰ ਸਿੰਘ ਬਰਾੜ ਕੈਨੇਡਾ ਵਾਲੇ ਅਤੇ ਲੱਖਾ ਸਿੰਘ ਆਦਿ ਆਗੂਆਂ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਪੰਜਾਬੀ ਹਰੇਕ ਸੰਘਰਸ਼ ਨੂੰ ਵਿਆਹ ਦੀ ਤਰ੍ਹਾਂ ਲੈ ਲੈਂਦੇ ਹਨ ਤੇ ਹੁਣ ਵੀ ਕੜਾਕੇ ਦੀ ਠੰਢ ਅੰਦਰ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਹਨ ।   ਸਾਰਾ ਪੰਜਾਬ ਉਨ੍ਹਾਂ ਦੀ ਹਮਾਇਤ ਕਰ ਰਿਹਾ ਹੈ ਅਸੀਂ ਵੀ ਉਨ੍ਹਾਂ ਲਈ  ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਕਾਜੂ ਬਦਾਮਾਂ ਨਾਲ ਭਰ ਕੇ ਭੇਜੀਆਂ ਹਨ ਤਾਂ ਜੋ ਸਾਡੀ ਖਾਤਰ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੱਗੇ ਠੰਢ ਅੜਿੱਕਾ ਨਾ ਬਣ ਸਕੇ। ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਪੰਜਾਬ ਦਾ ਕਿਸਾਨ ਹਮੇਸ਼ਾਂ ਦੇਸ਼  ਦੇ ਵਿਕਾਸ ਵਿੱਚ ਹਿੱਸਾ ਪਾਉਂਦਾ ਆ ਰਿਹਾ ਹੈ ਅਤੇ ਅੱਗੇ ਤੋਂ ਵੀ ਹੋਰ ਵੱਧ ਚੜ੍ਹ ਕੇ ਇਹ ਹਿੱਸਾ ਪਾਵੇ ,ਇਸ ਲਈ ਕੇਂਦਰ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਕਿਸਾਨਾਂ ਦੀਆਂ ਮੰਗਾਂ ਛੇਤੀ ਛੇਤੀ ਮੰਨਣੀਆਂ ਚਾਹੀਦੀਆਂ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ