ਗੋਲਡਨ ਐਜੂਕੇਸ਼ਨ ਮੋਗਾ ਦੇ ਵਿਦਿਆਰਥੀ ਆਈਲੈਟਸ ‘ਚ ਮਾਰ ਰਹੇ ਨੇ ਮੱਲਾਂ

ਮੋਗਾ,4 ਦਸੰਬਰ (ਜਸ਼ਨ): ਗੋਲਡਨ ਐਜੁਕੇਸ਼ਨ ਸੰਸਥਾ ਦੇ ਵਿਦਿਆਰਥੀ ਜਸ਼ਨਪਿ੍ਰਤ ਸਿੰਘ ਨੇ ਆਈਲਟਸ ਵਿੱਚ ਓਵਰ ਆਲ 6.5 ਬੈਂਡ ਅਤੇ ਲਿਸਨਿੰਗ ਵਿੱਚ 7.5 ਬੈਂਡ ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਵਿਚ ਤਜੁਰਬੇਦਾਰ ਸਟਾਫ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਵਿਸਤਾਰ ਪੂਰਵਕ ਕਰਵਾਉਦੇਂ ਹਨ ਤਾਂ ਜੋ ਵਿਦਿਆਰਥੀ ਆਈਲੈਟਸ ਵਿਚ ਉੱਚੇ ਬੈਂਡ ਹਾਸਲ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਣ ! ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਸਟਾਫ ਨੇ ਵਿਦਿਆਰਥੀ ਨੂੰ ਬੈਂਡ ਪਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਉਹਦੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ।