ਹੈਲਪ ਇੰਡੀਆ ਐੱਨ ਜੀ ਓ ਦੀ ਨਵੀਂ ਟੀਮ ਦਾ ਗਠਨ,ਐੱਸ ਕੇ ਬਾਂਸਲ ਚੇਅਰਮੈਨ,ਰਾਜੀਵ ਗੁਲਾਟੀ ਪ੍ਰਧਾਨ ਅਤੇ ਸੁਭਾਸ਼ ਬਾਂਸਲ ਸੀ ਏ ਹੋਣਗੇ ਸੈਕਟਰੀ

ਮੋਗਾ,2 ਦਸੰਬਰ (ਜਸ਼ਨ): ਹੈਲਪ ਇੰਡੀਆ ਐੱਨ ਜੀ ਓ ਦੀ ਨਵੀਂ ਟੀਮ ਦਾ ਗਠਨ ਮੌਕੇ ਇਕ ਸ਼ਿੇਸ਼ ਮੀਟਿੰਗ ਕਤੀ ਗਈ। ਇਹ ਮੀਟਿੰਗ ਡਾ: ਸੰਜੀਵ ਮਿੱਤਲ ਅਤੇ ਐੱਨ ਜੀ ਓ ਐੱਸ ਕੇ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸਰਬਸੰਮਤੀ ਨਾਲ ਐੱਸ ਕੇ ਬਾਂਸਲ ਨੂੰ ਸੰਸਥਾ ਦਾ ਚੇਅਰਮੈਨ,ਡਾ: ਸੰਜੀਵ ਮਿੱਤਲ ਨੂੰ ਸਰਪ੍ਰਸਤ ਅਤੇ ਰਾਜੀਵ ਗੁਲਾਟੀ ਨੂੰ ਪ੍ਰਧਾਨ ,ਮਨਜੀਤ ਕਾਂਸਲ ਅਤੇ ਅਮਨ ਸ਼ਰਮਾ ਨੂੰ ਉੱਪ ਪ੍ਰਧਾਨ ,ਸੁਭਾਸ਼ ਬਾਂਸਲ ਸੀ ਏ ਨੂੰ ਸੈਕਟਰੀ , ਪਿ੍ਰਤਪਾਲ ਸਿੰਘ ਨੂੰ ਕੈਸ਼ੀਅਰ ਅਤੇ ਮਿੰਕਲ ਮਿੱਤਲ ਨੂੰ ਕਾਰਜਕਾਰੀ ਮੈਂਬਰ ਦੇ ਤੌਰ ’ਤੇ ਸੰਸਥਾ ਵਿਚ ਸ਼ਾਮਲ ਕੀਤਾ ਗਿਆ। ਸੰਸਥਾ ਵੱਲੋਂ 2021 ‘ਚ ਕੀਤੇ ਜਾਣ ਵਾਲੇ ਪ੍ਰੌਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਮੈਡੀਕਲ ਖੇਤਰ ,ਐਜੂਕੇਸ਼ਨ,ਵਾਤਾਵਰਣ ਸੰਭਾਲ ,ਪਾਣੀ ਦੀ ਸੰਭਾਲ ਆਦਿ ਵਿਸ਼ਿਆਂ ’ਤੇ ਕੰਮ ਕਰਨ ਦੀ ਰੂਪ ਰੇਖਾ ਤਿਆਰ ਕੀਤੀ। ਇਸ ਮੌਕੇ ’ਤੇ ਫੈਸਲਾ ਲਿਆ ਗਿਆ ਕਿ ਇਹ ਕਲੱਬ ਆਪਣੀ ਮੈਂਬਰਸ਼ਿੱਪ ਵੀ ਵਧਾਏਗਾ ਅਤੇ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਲੋਕਾਂ ਨੂੰ ਸਹਿਯੋਗੀ ਬਣਾਵੇਗਾ। ਮੀਟਿੰਗ ਦੇ ਅੰਤ ਵਿਚ ਮੈਂਬਰਾਂ ਨੇ ਨਵੀਂ ਟੀਮ ਦੇ ਚੇਅਰਮੈਨ ਐੱਸ ਕੇ ਬਾਂਸਲ, ਪ੍ਰਧਾਨ ਰਾਜੀਵ ਗੁਲਾਟੀ ਅਤੇ ਸੈਕਟਰੀ ਸੁਭਾਸ਼ ਬਾਂਸਲ (ਸੀ ਏ) ਨੂੰ ਵਧਾਈ ਦਿੱਤੀ।


