ਵਿਧਾਇਕ ਡਾ: ਹਰਜੋਤ ਕਮਲ ਨੇ ਨਿਗਮ ਚੋਣਾਂ ਲਈ ਫਕੀਰ ਚੰਦ ਚੱਕੀ ਵਾਲੇ ਅਤੇ ਦਰਸ਼ਨ ਘਾਰੂ ਨੂੰ ਪੰਜ ਵਾਰਡਾਂ ਦੇ ਇਲੈਕਸ਼ਨ ਜ਼ੋਨ ਇੰਚਾਰਜ ਐਲਾਨਿਆ

ਮੋਗਾ, 2 ਦਸੰਬਰ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਨੇ ਨਗਰ ਨਿਗਮ ਚੋਣਾਂ ਦੀ ਤਿਆਰੀ  ਦੇ ਮੱਦੇਨਜ਼ਰ ਵੱਖ ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕਾਂਗਰਸ ਪਾਰਟੀ ਦੇ ਸੰਜੀਦਾ ਅਤੇ ਸਮਰਪਿਤ ਆਗੂਆਂ ਨੂੰ ਜ਼ਿੰਮੇਵਾਰੀ ਸੌਂਪਣ ਦੀ ਮੁਹਿੰਮ ਆਰੰਭ ਦਿੱਤੀ ਹੈ, ਇਸੇ ਲੜੀ ਤਹਿਤ ਵਿਧਾਇਕ ਡਾ: ਹਰਜੋਤ ਕਮਲ ਨੇ ਫਕੀਰ ਚੰਦ ਚੱਕੀ ਵਾਲੇ ਅਤੇ ਦਰਸ਼ਨ ਘਾਰੂ ਨੂੰ ਪੰਜ ਵਾਰਡਾਂ ਦਾ ਇਲੈਕਸ਼ਨ ਜ਼ੋਨ ਇੰਚਾਰਜ ਲਗਾਉਂਦਿਆਂ ਆਖਿਆ ਕਿ ਕਾਂਗਰਸ ਜੁਝਾਰੂ ਪਾਰਟੀ ਦੀ ਜਮਾਤ ਹੈ ਜਿਸ ਦੇ ਵਰਕਰ ਹਮੇਸ਼ਾ ਨਿਰਸਵਾਰਥ ਹੋ ਕੇ ਲੋਕ ਸੇਵਾ ਨਿਭਾਉਂਦੇ ਨੇ । ਉਹਨਾਂ ਆਖਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੱਤਾ ਸੰਭਾਲੀ ਹੈ ਉਸ ਸਮੇਂ ਤੋਂ ਕਾਂਗਰਸ ਵੱਲੋਂ ਆਰੰਭੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਦੇ ਲਾਹੇ ਨੂੰ ਘਰ ਘਰ ਪਹੰੁਚਾਉਣ ਲਈ ਜੁਝਾਰੂ ਵਰਕਰ ਸੇਵਾਵਾਂ ਨਿਭਾਉਂਦੇ ਰਹੇ ਨੇ ,ਹੋਰ ਤਾਂ ਹੋਰ ਉਹਨਾਂ ਦੇ ਹਾਦਸਾਗ੍ਰਸਤ ਹੋਣ ਉਪਰੰਤ ਵਿਕਾਸ ਕਾਰਜਾਂ ਦੀ ਲੈਅ ਬਣਾਈ ਰੱਖਣ ਲਈ ਇਹੀ ਸਮਰਪਿਤ ਵਰਕਰ ਕਦੇ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੇ ਕਾਰਜਾਂ ਨੂੰ ਸਰਅੰਜਾਮ ਦਿੰਦੇ ਰਹੇ ਤੇ ਕਦੇ ਇੰਟਰਲਾਕ ਟਾਈਲਾਂ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਰਹੇ। ਉਹਨਾਂ ਕਿਹਾ ਕਿ ਹੁਣ ਵੀ ਉਹਨਾਂ ਨੂੰ ਇਹਨਾਂ ਜੰਗਜੂਆਂ ’ਤੇ ਮਾਣ ਹੈ ਕਿ ਨਗਰ ਨਿਗਮ ਦੇ 50 ਵਾਰਡਾਂ ਦੀ ਕਮਾਂਡ ਸੰਭਾਲਦਿਆਂ ਕਾਂਗਰਸ ਦੀ ਜਿੱਤ ਕਰਵਾ ਕੇ ਮੋਗਾ ਸ਼ਹਿਰ ਨੂੰ ਸੂਬੇ ਦੇ ਉੱਤਮ ਸ਼ਹਿਰ ਵਜੋਂ ਤਾਮੀਰ ਕਰਨ ਦੇ ਉਹਨਾਂ ਦੇ ਸੁਪਨੇ ਦੀ ਪੂਰਤੀ ਜ਼ਰੂਰ ਕਰਨਗੇ। ਇਸ ਮੌਕੇ ਸਾਬਕਾ ਕੌਂਸਲਰ ਗੁਰਮਿੰਦਰ ਸਿੰਘ ਬਬਲੂ, ਵਾਰਡ ਇੰਚਾਰਜ ਧੀਰਜ ਕੁਮਾਰ ਧੀਰਾ , ਜੱਗੀ ,ਗੱਗੀ ਢਿੱਲੋਂ,ਅਜੇ ਕੁਮਾਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।