ਸਰਗਰਮ ਰਾਜਨੀਤੀ ‘ਚ ਪੈਰ ਧਰਨ ਵਾਲੇ ਕਾਰੋਬਾਰੀ ਨਵੀਨ ਸਿੰਗਲਾ ਨੂੰ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ

ਮੋਗਾ,28 ਨਵੰਬਰ (): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਮੋਗਾ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਨਵੀਨ ਸਿੰਗਲਾ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਰਾਜਕਮਲ ਕਪੂਰ ,ਪ੍ਰਧਾਨ ਵਿਜੇ ਗੋਇਲ, ਸੈਕਟਰੀ ਸੁਰਿੰਦਰ ਡੱਬੂ, ਨਾਨਕ ਚੋਪੜਾ ਕੈਸ਼ੀਅਰ, ਵੀਵੀਸ਼ ਗੋਇਲ ਮੀਤ ਪ੍ਰਧਾਨ, ਵਿਕਾਸ ਸਿੰਗਲਾ ਸੰਯੁਕਤ ਸਕੱਤਰ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਜੋ ਜ਼ਿੰਮੇਵਾਰੀ ਨਵੀਨ ਸਿੰਗਲਾ ਨੂੰ ਸੌਂਪੀ ਗਈ ਹੈ ,ਉਸ ਨਾਲ ਵਪਾਰੀ ਵਰਗ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਮਨਾਂ ਵਿਚ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਸ ਦੀ ਕਿਰਨ ਜਾਗੀ ਹੈ। ਇਸ ਮੌਕੇ ਉਦਯੋਗ ਅਤੇ ਵਪਾਰ ਮੰਡਲ ਦੇ ਪ੍ਰਧਾਨ ਨਵੀਨ ਸਿੰਗਲਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹ ਵਪਾਰੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਹੀ ਰਾਜਨੀਤੀ ‘ਚ ਆਏ ਹਨ। ਉਹਨਾਂ ਕਿਹਾ ਕਿ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਹ ਛੇਤੀ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨਗੇ। ਉਹਨਾਂ ਆਖਿਆ ਕਿ ਬੇਸ਼ੱਕ ਉਹ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰ ਰਾਜਨੀਤੀ ਵਿਚ ਆਉਣ ਦੇ ਬਾਵਜੂਦ ਉਹ ਆਪਣੇ ਸਮਾਜਿਕ ਕਾਰਜਾਂ ਨੂੰ ਪਹਿਲਾਂ ਦੀ ਤਰਾਂ ਸਰਅੰਜਾਮ ਦਿੰਦੇ ਰਹਿਣਗੇ। ਇਸ ਮੌਕੇ ਸ਼੍ਰੀਰਾਮ ਮਿੱਤਲ ਸਰਪ੍ਰਸਤ ,ਸ਼੍ਰੀਰਾਮ,ਰਾਜਕਮਲ ,ਵਿਜੇ ,ਸੁਰਿੰਦਰ ,ਵਿਵੇਸ਼ ਗੋਇਲ ,ਵਾਈਸ ਚੇਅਰਮੈਨ ਰਾਕੇਸ਼ ਜੈਸਵਾਲ,ਰੋਹਿਤ ਜੈਰਥ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।