ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਨੇ ਕੀਤੇ ਜਪੁਜੀ ਸਹਿਬ ਦੇ ਪਾਠ

ਕੋਟਈਸੇਖਾਂ, 28 ਨਵੰਬਰ (ਜਸ਼ਨ) ਅੱਜ ਸ੍ਰੀ ਹੇਮਕੁੰਟ ਸੀਨੀ. ਸੰਕੈ ਸਕੂਲ ਵਿਖੇ ਸਿੱਖ ਧਰਮ ਦੇ ਬਾਨੀ ਗੁਰੁੂ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੂੁਰਬ  ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਦਸਵੀਂ ਅਤੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ “ਐਸੀ ਕਿ੍ਰਪਾ ਕਰੋ ਪ੍ਰਭ ਮੇਰੇ” ਅਤੇ ਜੋ ਮਾਂਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ” ਸ਼ਬਦ ਗਾਇਨ ਕੀਤਾ। ਸ਼੍ਰੀ ਗੁਰੂੁ ਨਾਨਕ ਦੇਵ ਗੁਰੁੂ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਧਿਆਪਕਾ ਅਤੇ ਵਿਦਿਆਰਥੀਆਂ ਦੁਆਰਾ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ । ਹੇਮਕੁੰਟ ਸੰਸਥਾਵਾਂ  ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ  ਨਾਨਕ ਜੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਗੁਰੂੁ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ । ਪਿ੍ਰੰਸੀਪਲ ਨੇ ਗੁਰੂੁ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ ਅਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉੁਨਾਂ ਨੇ ਕਿਹਾ ਕਿ  ਸਾਨੂੰ ਆਪਣੀ ਸਿੱਖੀ ਨੂੰ ਸੰਭਾਲਣਾ ਚਾਹੀਦਾ ਹੈ।