ਮਨਜੀਤ ਮਾਨ ਦੇ ਉੱਦਮਾਂ ਸਦਕਾ ਚਰਚ ਕੰਪਾਊਂਡ ਵਾਲੀ ਗਲੀ ‘ਚ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਹੋਇਆ ਸ਼ੁਰੂ

ਮੋਗਾ,26 ਨਵੰਬਰ (ਜਸ਼ਨ): ਅੱਜ ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਦੇ ਉੱਦਮਾਂ ਸਦਕਾ ਚਰਚ ਕੰਪਾਊਡ ਵਾਲੀ ਗਲੀ ਅਤੇ ਸਮਰ ਫੀਲਡ ਸਕੂਲ ਵਾਲੀ ਗਲੀ ‘ਚ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਆਰੰਭ ਹੋ ਗਿਆ। ਉਦਘਾਟਨ ਕਰਨ ਉਪਰੰਤ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਰਚ ਵਾਲੀ ਗਲੀ ਅਤੇ ਸਮਰ ਫੀਲਡ ਸਕੂਲ ਵਾਲੀ ਗਲੀ ‘ਚ ਇੰਟਰਲਾਕ ਟਾਇਲਾਂ ਲਗਾਉਣ ਲਈ ਉਹਨਾਂ ਵੱਲੋਂ 30 ਨਵੰਬਰ 2018 ‘ਚ ਹਾਊਸ ਦੀ ਮੀਟਿੰਗ ਵਿਚ 11.63 ਲੱਖ ਦੇ ਤਖਮੀਨੇ ਨਾਲ ਇਹ ਕੰਮ ਪਾਸ ਕਰਵਾਇਆ ਗਿਆ ਸੀ ਅਤੇ ਅੱਜ ਇੱਥੇ ਕੰਮ ਸ਼ੁਰੂ ਹੋਣ ਨਾਲ ਉਹਨਾਂ ਦੇ ਮਨ ਨੂੰ ਤਸੱਲੀ ਮਿਲੀ ਹੈ ਕਿ ਆਪਣੇ ਵਾਰਡ ਦੇ ਲੋਕਾਂ ਨਾਲ ਕੀਤੇ ਉਹਨਾਂ ਦੇ ਵਾਅਦੇ ਵਫ਼ਾ ਹੋਏ ਹਨ। ਉਹਨਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਦੇ ਮੰਤਵ ਨਾਲ ਰਾਜਨੀਤੀ ਵਿਚ ਆਏ ਹਨ ਅਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹ ਨਿੱਤ ਦਿਨ ਵਾਰਡ ਦੀਆਂ ਵੱਖ ਵੱਖ ਗਲੀਆਂ ਵਿਚ ਹੋਣ ਵਾਲੇ ਕੰਮਾਂ ਨੂੰ ਕਰਵਾ ਰਹੇ ਹਨ। ਇਸ ਮੌਕੇ ਮੁਹੱਲਾ ਵਾਸੀਆਂ ਨੇ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕੰਮ ਸ਼ਰੂ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਮਾਨ ਨੇ ਮੁਹੱਲਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੀਆਂ ਸਮੱਸਿਆਵਾਂ ਬਾਰੇ ਉਹਨਾਂ ਦੇ ਧਿਆਨ ਵਿਚ ਲਿਆਉਣ ਤਾਂ ਕਿ ਸਮਾਂਬੱਧ ਸਮੇਂ ਵਿਚ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। ਇਸ ਮੌਕੇ ਜਮੀਲਾ ਪ੍ਰਧਾਨ, ਨਿਰਮਲਾ ਦੇਵੀ,ਸ਼੍ਰੀਮਤੀ ਕਾਂਤਾ, ਪ੍ਰੇਮ ,ਸ਼ੰਮੀ ,ਟਿੱਕਾ,ਮਿੱਕੀ,ਮੌਨੂੰ,ਸੁਰਿੰਦਰ ਕੁਮਾਰ ਟੀਟੂ,ਮੰਨੀ ,ਬੂਟਾ ,ਇਮਾਨੁਅਲ ਮਸੀਹ,ਯੂਸਫ਼ ਮਸੀਹ ਆਦਿ ਹਾਜ਼ਰ ਸਨ ।


