ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ

ਮੋਗਾ,25 ਨਵੰਬਰ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟ ਕਪੂਰਾ ਰੋਡ ਮੋਗਾ ਦੇ ਵਿਚ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਕੂਲ ਦੇ ਸਾਰੇ ਸਟਾਫ ਮੈਨੇਜਮੇਂਟ ਅਤੇ ਪ੍ਰਿੰਸੀਪਲ ਸਭ ਨੇ ਮਿਲ ਕੇ ਆਡੀਟੋਰੀਅਮ ਵਿੱਚ ਪਾਠ ਕੀਤੇ। ਇਹ ਸਾਰੇ ਪਾਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਤੇ ਸਰਬਤ ਦੇ ਭਲੇ ਲਈ ਕੀਤੇ ਗਏ। ਸਕੂਲ ਵਿੱਚ ਇਹ ਅਰਦਾਸ ਵੀ ਕੀਤੀ ਗਈ ਕਿ ਆਉਣ ਵਾਲਾ ਸਮਾਂ ਸਭ ਦੇ ਲਈ ਚੰਗਾ ਆਵੇ। ਸਾਰੇ ਕੋਰੋਨਾ ਜਿਹੀ ਮਹਾਂਮਾਰੀ ਤੋਂ ਬਚ ਕੇ ਰਹਿਣ। ਪਾਠ ਤੋਂ ਉਪਰੰਤ ਕੀਰਤਨ ਗਾਇਨ ਕੀਤਾ ਗਿਆ। ਪੰਜਾਬੀ ਦੇ ਐਚ ਓ ਡੀ ਸ੍ਰੀਮਤੀ ਸਰਬਜੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਵੀ ਪਾਇਆ। ਉਨ੍ਹਾਂ ਨੇ ਸਭ ਨੂੰ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਚੱਲਣ ਲਈ ਕਿਹਾ। ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਸਟਾਫ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਵੱਧ ਤੋਂ ਵੱਧ ਜਪੁਜੀ ਸਾਹਿਬ ਜੀ ਦੇ ਪਾਠ ਕਰਨ ਤਾਂ ਜੋ ਸਾਡਾ ਸਭ ਦਾ ਭਲਾ ਹੋ ਸਕੇ। ਸਾਡੀ ਸਭ ਦੀ ਅਰਦਾਸ ਹੈ ਕਿ ਬੱਚਿਆਂ ਲਈ ਆਉਣ ਵਾਲਾ ਸਮਾਂ ਖ਼ੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ। ਇਸ ਮੌਕੇ ਤੇ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ, ਮੈਂਬਰ ਹਰਪ੍ਰੀਤ ਕੌਰ ਸਹਿਗਲ, ਡਾਕਟਰ ਗੁਰਚਰਨ ਸਿੰਘ, ਮੈਂਬਰ ਸੁਮੀਤ ਪਾਲ ਕੌਰ ਅਤੇ ਸਾਰਾ ਸਟਾਫ ਹਾਜ਼ਰ ਸੀ।