ਰਾਈਟ ਵੇ ਸੰਸਥਾ ਨੇ ਲਗਵਾਇਆ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ
ਮੋਗਾ, 24 ਨਵੰਬਰ (ਜਸ਼ਨ)- ਲਾਕਡਾਊਨ ਦੀ ਵਜ੍ਹਾ ਕਾਰਨ ਪਿਛਲੇ ਕਰੀਬ 7 ਮਹੀਨੇ ਤੋਂ ਬੰਦ ਪਈਆਂ ਅੰਬੈਸੀਆਂ ਨੇ ਆਪਣਾ ਕੰਮ ਕਰਨਾ ਸੁਰੂ ਕਰ ਦਿੱਤਾ ਹੈ, ਇਸ ਲੜੀ ਤਹਿਤ ਮਾਲਵੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਜ਼ ਸੰਸਥਾ ਰਾਈਟ ਵੇ ਏਅਰਿਲੰਕਸ ਨੇ ਅਮਨਦੀਪ ਕੌਰ ਦਾ ਆਸਟ੍ਰੇਲੀਆ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਅਮਨਦੀਪ ਕੌਰ ਨੇ 12ਵੀਂ ਦੀ ਪੜ੍ਹਾਈ 2019 ਵਿਚ ਆਰਟਸ ਵਿਚ ਕੀਤੀ ਸੀ ਤੇ ਉਸ ਨੂੰ ਬੈਚਲਰ ਆਫ ਬਿਜਨਸ ਕੋਰਸ ਵਿਚ ਆਸਟ੍ਰੇਲੀਆ ਦਾ ਦਾਖਲਾ ਲੈ ਕੇ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਉਹ 5.5 ਬੈਂਡ ਆਈਲਟਸ ਨਾਲ ਆਸਟ੍ਰੇਲੀਆ ਦਾ ਸਟੂਡੈਂਟ ਵੀਜਾ ਲੈ ਸਕਦੇ ਹਨ । ਇਸ ਤੋਂ ਇਲਾਵਾ ਨਵ-ਵਿਆਹੇ ਜੋੜੇ ਵੀ ਇਕੱਠੇ ਆਸਟ੍ਰੇਲੀਆ ਜਾ ਸਕਦੇ ਹਨ । ਉਹਨਾਂ ਦੱਸਿਆ ਕਿ ਆਸਟ੍ਰੇਲੀਆ ਡਿਪੈਡੈਂਟ ਵੀਜਾ ਵੀ ਦੋ ਮਹੀਨੇ ਵਿਚ ਦੇ ਰਿਹਾ ਹੈ ਅਤੇ ਜੇਕਰ ਕਿਸੇ ਵਿਦਿਆਰਥੀ ਦਾ ਫਾਸਟ ਟਰੈਕ ਕੈਟਾਗਰੀ, ਕੰਬਾਈਡ ਵਿਚ ਵੀਜਾ ਰਿਫਊਜ਼ ਹੋਇਆ ਹੈ ਤਾਂ ਉਹ ਵੀ ਰਾਈਟ ਵੇ ਏਅਰਿਲੰਕਸ ਨਾਲ ਸੰਪਰਕ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਕਾਲਜਾਂ ਵਿਚ 20 ਤੋਂ 40 ਫੀਸਦੀ ਤੱਕ ਸਕਾਲਰਸ਼ਿੱਪ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀ ਇਸ ਦਾ ਭਰਪੂਰ ਲਾਹਾ ਲੈ ਸਕਦੇ ਹਨ।