ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸੱਜਣਾ ਦਾ ਬਾਬਾ ਇਕਬਾਲ ਸਿੰਘ ਨੇ ਕੀਤਾ ਧੰਨਵਾਦ, ਸਮਾਗਮ ਦੌਰਾਨ ਲਗਾਇਆ ਗਿਆ ਪੀਜੇ ਦਾ ਫਰੀ ਲੰਗਰ

ਨੱਥੂਵਾਲਾ ਗਰਬੀ , 24 ਨਵੰਬਰ (ਜਸ਼ਨ):  - ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਬਾਬਾ ਇਕਬਾਲ ਸਿੰਘ ਜੀ ਵੱਲੋਂ ਪਿਛਲੇ ਦਿਨੀ ਵੱਖ ਵੱਖ ਪਿੰਡਾਂ ਦੀਆਂ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਦਾ ਸਮਾਗਮ ਮੁੱਦਕੀ ਦੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਕੀਤੀਆਂ ਗਈਆਂ।ਇਸ ਸਮਾਗਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ,ਧਾਰਮਿਕ,ਸਮਾਜਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਨੇ ਵੀ ਪਹੁੰਚ ਕੇ ਵਿਆਹ ਵਾਲੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।ਇਸ ਸਮਾਗਮ ਦੌਰਾਨ ਸਹਿਯੋਗ ਦੇਣ ਵਾਲੇ ਪ੍ਰਬੰਧਕਾਂ ,ਦਾਨੀ ਸੱਜਣਾ ਦਾ ਬਾਬਾ ਇਕਬਾਲ ਸਿੰਘ ਜੀ ਨੇ ਧੰਨਵਾਦ ਕਰਦਿਆ ਕਿਹਾ ਕਿ ਉਹ ਉਨਾ੍ਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿੰਨਾ੍ਹ ਨੇ ਇਸ ਸਮਾਗਮ ਦੌਰਾਨ ਤਨ ,ਮਨ,ਧਨ  ਨਾਲ ਸੇਵਾ ਨਿਭਾਈ ਹੈ।ਅਜਿਹੇ ਸਮਾਗਮ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੀ ਸਿਰੇ ਚੜਦੇ ਹਨ।ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਵਾਸਤੇ ਪੀਜੇ ਦਾ ਫਰੀ ਲੰਗਰ ਲਗਾਇਆ ਗਿਆ।ਜਿਸ ਨੂੰ ਸੰਗਤਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ।ਬਾਬਾ ਜੀ ਨੇ ਦੱਸਿਆ ਕਿ ਇਸ ਦੁਕਾਨ ਵਿੱਚ ਬਿਲਕੁਲ ਸ਼ੁੱਧ ,ਵੈਸ਼ਨੂੰ ਅਤੇ ਮਿਆਰੀ ਸਮਾਨ ਮਿਲਦਾ ਹੈ ਇਸ ਦਾ ਮਾਲਕ ਵੀ ਗੁਰਸਿੱਖ ਇਨਸਾਨ ਹੈ।ਜੋ ਕਿ ਸੰਗਤਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।ਫਰੀ ਪੀਜੇ ਦੇ ਲੰਗਰ ਦੀ ਸੇਵਾ ਵੀ ਉਨਾ੍ਹ ਵੱਲੋਂ ਖੁਦ ਮੰਗ ਕੇ ਲਈ ਗਈ ਸੀ ਜਿਸ ਕਰਕੇ ਉਨਾ੍ਹ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ।ਇਸ ਮੌਕੇ ਤੇ ਪ੍ਰਧਾਨ ਬੰਤ ਸਿੰਘ ਸੇਖੋ, ਡਾ: ਨਿਰਮਲ ਸਿੰਘ,ਸੇਵਾਦਾਰ ਬਾਬਾ ਜਰਨੈਲ ਸਿੰਘ ,ਮਲਕੀਤ ਸਿੰਘ ਫੌਜੀ ਪਤਲੀ,,ਬਲਵਿੰਦਰ ਸਿੰਘ ਮੁੱਦਕੀ,ਜੰਗ ਸਿੰਘ ਭੋਲੂਵਾਲਾ,ਜੱਗਾ ਸਿੰਘ,ਜਥੇਦਾਰ ਅਮਰਜੀਤ ਸਿੰਘ ਭੋਲੂਵਾਲਾ,ਪ੍ਰਿਥੀ ਸਿੰਘ ਮੁੱਦਕੀ, ਪਾਲ ਸਿੰਘ ਸਰਪੰਚ,ਸਰਬਨ ਸਿੰ੍ਹਘ ਮੰਡ,ਨਿਰਮਲ ਸਿੰਘ ਨਿੰਮਾ,ਨਿਰਵੈਰ ਸਿੰਘ,ਸੁਖਮੰਦਰ ਸਿੰਘ,ਰਾਜਾ ਸਿੰਘ,ਚਰਨਜੀਤ ਸਿੰਘ,ਹਰਪਾਲ ਸਿੰਘ ਫੌਜੀ ਫਿਰੋਜਸ਼ਾਹ,ਜਸਵੀਰ ਸਿੰਘ ਸੀਰਾ ਸਰਪੰਚ ਨੱਥੂਵਾਲਾ ਗਰਬੀ ਆਦਿ ਪਤਵੰਤੇ ਹਾਜਰ ਸਨ।