ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ (ਮਿਟੀ) ਨੇ ਅੰਤਰਰਾਸ਼ਟਰੀ ਕਾਲਜ ਦਾ ਕਰਵਾਇਆ ਸੈਮੀਨਾਰ

ਮੋਗਾ,22 ਨਵੰਬਰ (ਜਸ਼ਨ): ਮੋਗਾ ਸ਼ਹਿਰ ਦੇ ਕਲੱਬ ਗੋਲਡ ਕੋਸਟ ਵਿਖੇ ਅੰਤਰਰਾਸ਼ਟਰੀ ਕਾਲਜਿਸ ਦਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਨੇਡਾ ਤੋਂ ਆਏ ਫੋਕਸ ਕਾਲਜ , ਮਾਲਟਾ ਯੁਰਪ ਤੋਂ ਈ ਆਈ ਈ ਕਾਲਜ ਅਤੇ ਬੁਲਗਾਰੀਆ ਤੋਂ ਆਏ ਵੀ ਆਈ ਸੀ ਐੱਚ ਟੀ ਕਾਲਜ ਦੇ ਮਾਰਕੇਟਿੰਗ ਮੈਨੇਜਰ ਸ਼ਾਮਲ ਹੋਏ। ਇਸ ਸੈਮੀਨਾਰ ‘ਚ ਕਾਲਜ ਦੇ ਮੇਕੇਟਿੰਗ ਮੈਨੇਜਰ ਸੰਜੀਵ ਬਾਂਗਰ ,ਕੁਲਚੰਦਰ ਕੌਰ, ਨਿਸ਼ਾਤ ਸ਼ਰਮਾ ਮੁੱਖ ਮਹਿਮਾਨ ਵਜੋਂ ਸੈਮੀਨਾਰ ਵਿਚ ਹਾਜ਼ਰ ਹੋਏ ਅਤੇ ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਡਾਇਰੈਕਟ ਐਗਰੀਮੈਂਟ ਦਿੱਤਾ। ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਣ ਵਾਲਿਆਂ ਲਈ ਮੋਗਾ ਦੀਆਂ ਇੰਮੀਗਰੇਸ਼ਨ ਸੰਸਥਾਵਾਂ ਵਿਸ਼ੇਸ਼ ਰੂਪ ਨਾਲ ਜਾਣੀਆਂ ਜਾਂਦੀਆਂ ਹਨ ਅਤੇ ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਪੰਜਾਬ ਵਿਚ ਇਕ ਅੱਲਗ ਹੀ ਪਹਿਚਾਣ ਬਣਾਈ ਹੋਈ ਹੈ, ਇਸੇ ਦਾ ਨਤੀਜਾ ਹੈ ਕਿ ਅੱਜ ਹਰ ਦੇਸ਼ ਦੀ ਯੂਨੀਵਰਸਿਟੀਆਂ ਅਤੇ ਕਾਲਜ ਮੋਗਾ ਜ਼ਿਲ੍ਹੇ ਦੀ ਮਿਤੀ ਸੰਸਥਾ ਦੇ ਮੈਂਬਰਾਂ ਦੀ ਕੰਪਨੀਆਂ ਦੇ ਨਾਲ ਕੰਮ ਕਰਨ ਦਾ ਚਾਹਵਾਨ ਹਨ। ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੌਹਾਨ ਦਾ ਬਹੁਤ ਵੱਡਾ ਯੋਗਦਾਨ ਹੈ । ਇਸ ਸੈਮੀਨਾਰ ‘ਚ ਮਿਤੀ ਸੰਸਥਾ ਦੇ ਕਾਰਜਕਾਰਨੀ ਦੇਵਪਿ੍ਰਆ ਤਿਆਗੀ, ਨਵੀਨ ਪੁਰੀ, ਵਿਸ਼ਾਲ ਅਗਰਵਾਲ, ਰਾਜੇਸ਼ ਵਰਮਾ, ਸੰਦੀਪ ਸਿੰਘ, ਪੰਕਜ ਮਿਤਲ , ਲਵਪ੍ਰੀਤ, ਅਵਨੀਤ ਸਿੰਘ, ਜਸਦੀਪ ਸਿੰਘ ਆਦਿ ਮੌਜੂਦ ਸੀ।