ਉੱਘੇ ਕਾਰੋਬਾਰੀ ਨਵੀਨ ਸਿੰਗਲਾ ਤੋਂ ਪੰਜ ਲੱਖ ਦੀ ਫਿਰੌਤੀ ਮੰਗਣ ਵਾਲਿਆਂ ‘ਚੋਂ ਸਿੰਗਲਾ ਦੇ ਡਰਾਈਵਰ ਲਾਲ ਨੂੰ ਮਿਲੀ ਕਲੀਨ ਚਿੱਟ

ਮੋਗਾ,21 ਨਵੰਬਰ (ਜਸ਼ਨ): ਉੱਘੇ ਕਾਰੋਬਾਰੀ ਨਵੀਨ ਸਿੰਗਲਾ ਤੋਂ ਪੰਜ ਲੱਖ ਦੀ ਫਿਰੌਤੀ ਦੀ ਮੰਗ ਕਰਨ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ ਸ਼ੱਕੀ ਵਿਅਕਤੀਆਂ ਵਿਚੋਂ ਨਵੀਨ ਸਿੰਗਲਾ ਦਾ ਡਰਾਈਵਰ ਲਾਲ ਬੇਕਸੂਰ ਪਾਇਆ ਗਿਆ ਹੈ । ਗਰੇਟ ਪੰਜਾਬ ਪਿ੍ਰੰਟਰ ਦੇ ਐੱਮ ਡੀ ਨਵੀਨ ਸਿੰਗਲਾ ਨੇ ਦੱਸਿਆ ਕਿ ਇਹ ਡਰਾਈਵਰ ਪਿਛਲੇ 5 ਸਾਲ ਤੋਂ ਉਹਨਾਂ ਨਾਲ ਕੰਮ ਕਰ ਰਿਹਾ ਹੈ ਤੇ ਹੁਣ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਸਾਜਿਸ਼ ਵਿਚ ਇਸ ਦੀ ਕੋਈ ਵੀ ਮਿਲੀ ਭੁਗਤ ਸਾਹਮਣੇ ਨਹੀਂ ਆਈ । ਉਹਨਾਂ ਆਖਿਆ ਕਿ ਉਹਨਾਂ ਨੂੰ ਲਾਲ ਡਰਾਈਵਰ ‘ਤੇ ਪੂਰਨ ਭਰੋਸਾ ਹੈ ਅਤੇ ਉਹ ਉਹਨਾਂ ਦੇ ਡਰਾਈਵਰ ਵਜੋਂ ਸੇਵਾਵਾਂ ਨਿਭਾਉਂਦਾ ਰਹੇਗਾ।


