ਪੰਜ ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਗਿਰੋਹ ਦੇ 6 ਮੈਂਬਰ ਗਿ੍ਰਫਤਾਰ , ਉੱਘੇ ਕਾਰੋਬਾਰੀ ਅਤੇ ਗਰੇਟ ਪੰਜਾਬ ਪਿ੍ਰੰਟਰ ਦੇ ਐੱਮ ਡੀ ਨਵੀਨ ਸਿੰਗਲਾ ਦੇ ਮੁਲਾਜ਼ਮ ਹੀ ਲਾਲਚ ਵਿਚ ਬਣ ਗਏ ਮੁਲਜ਼ਿਮ

Tags: 

ਮੋਗਾ,21 ਨਵੰਬਰ (ਜਸ਼ਨ): ਗਰੇਟ ਪੰਜਾਬ ਪਿ੍ਰੰਟਰ ਦੇ ਐੱਮ ਡੀ ਨਵੀਨ ਸਿੰਗਲਾ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ  ਵਿਚੋਂ ਪੁਲਿਸ ਨੇ ਕੁਲ  6 ਮੈਂਬਰਾਂ  ਨੂੰ ਗਿ੍ਰਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵੀਨ ਸਿੰਗਲਾ ਵੱਲੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਥਾਣਾ ਸਾਊਥ ਸਿਟੀ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਹਨਾਂ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹਨਾਂ ਨੂੰ 16 ਨਵੰਬਰ ਨੂੰ ਰਾਤ 9 ਵਜੇ ਦੇ ਕਰੀਬ ਦੋਸ਼ੀ ਸਾਹਿਲ ਕੁਮਾਰ ਉਰਫ਼ ਸ਼ਿੰਗਾਰਾ ਅਤੇ ਉਸਦੇ ਸਾਥੀ ਲਾਲ ਨੇ ਆਪਣੇ ਮੋਬਾਇਲ ਨੰਬਰ 98551-82092 ਤੋਂ ਨਵੀਨ ਸਿੰਗਲਾ ਦੇ ਮੋਬਾਇਲ ਨੰਬਰ 98144-16521 ’ਤੇ ਵਾਇਸ ਮੈਸਿਜ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਤੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ । ਕਾਰੋਬਾਰੀ ਨਵੀਨ ਸਿੰਗਲਾ ਵੱਲੋਂ ਆਪਣੇ ਤੌਰ ’ਤੇ ਕੀਤੀ ਘੋਖ ਤੋਂ ਸਾਹਮਣੇ ਆਇਆ ਸੀ ਕਿ 12 ਨਵੰਬਰ ਨੂੰ ਉਹਨਾਂ ਦੀ ਪਿ੍ਰੰਟਿੰਗ ਪ੍ਰੈਸ  ’ਤੇ  ਵਰਕਰ ਵਜੋਂ ਨੌਕਰੀ ’ਤੇ  ਰੱਖੇ ਸਾਹਿਲ ਉਰਫ਼ ਸ਼ਿੰਗਾਰਾ ਕੋਲ ਉਹਨਾਂ ਦਾ ਫ਼ੋਨ ਨੰਬਰ ਸੀ ਜਿਸਤੇ ਦੋਸ਼ੀਆਂ ਨੇ ਧਮਕੀ ਵਾਲਾ ਸੁਨੇਹਾ ਭੇਜਿਆ। ਮੁਲਜ਼ਮਾਂ ਵੱਲੋਂ ਪੈਸੇ ਉਗਰਾਉਣ ਦੇ ਚੱਕਰ ਵਿਚ ਅਮਨ ਵਰਮਾ  ਉਰਫ ਕਾਲਾ ਨਾਮ ਦਾ ਵਿਅਕਤੀ ਪੰਜ ਲੱਖ ਰੁਪਏ ਲੈਣ ਵਾਸਤੇ ਪਿ੍ਰੰਟਿੰਗ ਪ੍ਰੈਸ ’ਤੇ ਹੀ ਪਹੁੰਚ ਗਿਆ ਪਰ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਸਟਾਫ਼ ਵੱਲੋਂ ਜਾਂਚ ਪੜਤਾਲ ਦੌਰਾਨ ਸਾਰੇ ਡਰਾਮੇਂ ਦਾ ਪਰਦਾਫਾਸ਼ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਲਗਾਤਾਰ ਚਲਾਈ ਮੁਹਿੰਮ ਦੇ ਨਤੀਜੇ ਵਜੋਂ ਅੱਜ ਕਾਰੋਬਾਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਨਵੀਨ ਸਿੰਗਲਾ ਤੋਂ ਫਿਰੌਤੀ ਦੀ ਮੰਗ ਕਰਨ ਵਾਲੇ ਸਾਹਿਲ ਕੁਮਾਰ ਉਰਫ਼ ਸ਼ਿੰਗਾਰਾ, ਸਿੰਗਲਾ ਦੇ ਡਰਾਈਵਰ ਲਾਲ, ਉਹਨਾਂ ਦੀ ਪਿ੍ਰੰਟਿੰਗ ਪਰੈੱਸ ’ਤੇ ਕੰਮ ਕਰਨ ਵਾਲੇ ਫਰੇਮ ਮਿਸਤਰੀ ਗੁਰਤੇਜ ਸਿੰਘ ਆਦਿ  ਨੂੰ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਜਦਕਿ ਇਸ ਸਾਜਿਸ਼ ਵਿਚ ਸ਼ਾਮਲ ਸ਼ੈਰੀ ਅਤੇ ਭਿੰਡੀ ਅਜੇ ਵੀ ਫਰਾਰ ਹਨ।  ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੋ ਫਰਾਰ ਮੁਲਜ਼ਿਮਾਂ ਨੂੰ ਵੀ ਛੇਤੀ ਗਿ੍ਰਫਤਾਰ ਕਰ ਲਿਆ ਜਾਵੇਗਾ।