ਡੇਰਾ ਬਾਬਾ ਬੁੱਧ ਗਿਰੀ ਵਿਖੇ ਧਾਰਮਿਕ ਸਮਾਗਮ ਦੌਰਾਨ ਪ੍ਰਭਾਤ ਫੇਰੀਆਂ ਦੀ ਹੋਈ ਸ਼ੁਰੂਆਤ:-ਸੰਤ ਬਾਬਾ ਲਾਲ ਦਾਸ ਜੀ ਲੰਗੇਆਣੇ ਵਾਲੇ

ਨੱਥੂਵਾਲਾ ਗਰਬੀ, 21 ਨਵੰਬਰ (ਪੱਤਰ ਪਰੇਰਕ)- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵਂੇ ਗੁਰਪੁਰਬ ਨੂੰ ਸਮਰਪਿਤ ਡੇਰਾ ਬਾਬਾ ਬੁੱਧ ਗਿਰੀ ਜੀ ਪਿੰਡ ਭੋਖੜਾ ਵਿਖੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਲਾਲ ਦਾਸ ਜੀ ਵਿਵੇਕ ਆਸ਼ਰਮ ਲੰਗੇਆਣੇ ਵਾਲਿਆਂ ਨੇ ਦੱਸਿਆ ਕਿ  ਡੇਰੇ ਵੱਲੋਂ ਸੱਤ ਪ੍ਰਭਾਤ ਫੇਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਸ਼ੁਰੂਆਤ 22 ਨਵੰਬਰ ਤੋਂ ਹੋ ਚੁੱਕੀ ਹੈ।ਇਹ ਪ੍ਰਭਾਤ ਫੇਰੀਆਂ ਪਿੰਡ ਦੀਆਂ  ਵੱਖ ਵੱਖ ਗਲੀਆਂ ਵਿੱਚ ਦੀ ਹੋ ਕੇ ਅਤੇ ਰੋਜਾਨਾਂ ਜੀ ਕਿਸੇ ਇੱਕ ਸੇਵਾਦਾਰ ਦੇ ਘਰੇ ਠਹਿਰਾਓ ਕੀਤਾ ਜਾਵੇਗਾ ਜਿੱਥੇ ਸੰਗਤਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਅਤੇ ਵਾਪਸ ਫਿਰ ਡੇਰੇ ਆ ਕੇ ਹੀ ਸਮਾਪਤੀ ਹੋਵੇਗੀ। 29 ਨਵੰਬਰ ਨੂੰ ਨਗਰ ਕੀਰਤਨ ਹੋਵੇਗਾ ਜੋ ਕਿ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਦੀ ਜਾਵੇਗਾ।ਇਸ ਵਾਸਤੇ ਸੰਗਤਾਂ ਆਪੋ ਆਪਣੇ ਘਰਾਂ ਮੂਹਰੇ ਸਾਫ ਸਫਾਈ ਰੱਖਣ ਤਾ ਜੋ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾ ਸਕੇ। 30 ਨਵੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਜਿੰਨਾ੍ਹ ਦੇ ਭੋਗ 2 ਨਵੰਬਰ ਨੂੰ ਪਾਏ ਜਾਣਗੇ।ਇਸ ਮੌਕੇ ਤੇ ਸੰਤ ਮਹਾਪੁਰਸ਼ ਆਪੋ ਆਪਣੇ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਤੋਂ ਇਲਾਵਾ ਇਲਾਹੀ ਬਾਣੀ ਦਾ ਕੀਰਤਨ ਵੀ ਹੋਵੇਗਾ।ਸੰਗਤਾਂ ਵਾਸਤੇ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਵੀ ਵਰਤਇਆ ਜਾਵੇਗਾ ।