ਵੱਖ ਵੱਖ ਸ਼ਖਸ਼ੀਅਤਾਂ ਨੇ ਕੀਤਾ ਸੰਤ ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲਿਆਂ ਦਾ ਸਨਮਾਨ

ਨੱਥੂਵਾਲਾ ਗਰਬੀ, 21 ਨਵੰਬਰ (ਪੱਤਰ ਪਰੇਰਕ)-ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸ਼ਖਸ਼ੀਅਤਾਂ ਨੇ ਉਨਾ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਬਾਬਾ ਜੀ ਦੇ ਸਨਮਾਨ ਵਾਸਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਦੇ ਗੁਰਦੁਆਰਾ ਮੁੱਦਕੀ ਵਿਖੇ ਰੱਖੇ ਗਏ ਸਨਮਾਨ ਦੌਰਾਨ ਫਿਰੋਜਪੁਰ ਦਿਹਾਤੀ ਦੀ ਵਿਧਾਇਕਾ ਬੀਬੀ ਸਤਿਕਾਰ ਕੌਰ ਗਹਿਰੀ ਦੇ ਪਤੀ ਸ: ਜਸਮੇਲ ਸਿੰਘ ਗਹਿਰੀ (ਮੈਬਰ ਜਿਲਾ੍ਹ ਪ੍ਰੀਸ਼ਦ), ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕੰਵਲਜੀਤ ਸਿੰਘ ਬਰਾੜ,ਪ੍ਰਧਾਨ ਗੁਰਮੀਤ ਸਿੰਘ ਮੁੱਦਕੀ ਅਤੇ ਹਲਕਾ ਬਲਾਕ ਵਿਕਾਸ ਪੰਚਾਇਤ ਅਫਸਰ,ਜਸਵੀਰ ਸਿੰਘ ਸੀਰਾ ਸਰਪੰਚ ਨੱਥੂਵਾਲਾ ਨਵਾਂ ਨੇ ਸਾਝੇ ਤੌਰ ਤੇ ਵਿਚਾਰ ਰੱਖਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਜੀ ਧਰਮ ਦੇ ਸਹੀ ਅਰਥਾਂ ਵਿੱਚ ਕਾਰਜ਼ ਕਰ ਰਹੇ ਹਨ ।ਆਮ ਸੰਤਾਂ ਵੱਲੋਂ ਜਿੱਥੇ ਵੱਡੇ ਵੱਡੇ ਡੇਰੇ ਬਣਾ ਕੇ ਸ਼ਾਹੀ ਠਾਠ ਬਾਠ ਨਾਲ ਰਿਹਾ ਜਾਂਦਾ ਹੈ ਉੱਥੇ ਹੀ ਬਾਬਾ ਇਕਬਾਲ ਸਿੰਘ ਜੀ ਸਧਾਰਨ ਜੀਵਨ ਬਤੀਤ ਕਰਦੇ ਹੋਏ , ਗਰੀਬਾ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਆਪਣਾ ਧਰਮ ਸਮਝਦੇ ਹਨ।ਉਨਾ੍ਹ ਵੱਲੋਂ ਕੀਤੇ ਜਾਂਦੇ ਕਾਰਣ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨੇ,ਸਮਾਨ ਦੇਣਾ,ਲੋੜਵੰਦਾਂ ਦੇ ਮਕਾਨ ਬਣਾ ਕੇ ਦੇਣੇ,ਮਰੀਜਾਂ ਦਾ ਇਲਾਜ ਕਰਵਾਉਣਾ,ਮਹੀਨਾਵਾਰ ਰਾਸ਼ਨ ਅਤੇ ਦਵਾਈਆਂ ਦੇ ਲੰਗਰ ਲਗਾਉਣੇ ,ਹੋਣਹਾਰ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਵਾਉਣਾ,ਬੱਚਿਆਂ ਨੂੰ ਵਰਦੀਆਂ,ਸ਼ਟੇਸ਼ਨਰੀ ਆਦਿ ਦੇਣਾ ,ਖੂਨਦਾਨ ਕੈਪ ਲਗਾਉਣੇ ਆਦਿ ਸਾਰੇ ਕੰਮ ਬਹੁਤ ਮਹਾਨ ਹਨ ਜੋ ਕਿ ਹਰ ਕੋਈ ਨਹੀ ਕਰ ਸਕਦਾ ।ਉਕਤ ਆਗੂਆਂ ਨੇ ਕਿਹਾ ਕਿ ਸਾਨੂੰ ਸਮਾਜ ਵਿੱਚ ਸੰਤ ਤਾ ਬਹੁਤ ਮਿਲ ਜਾਣਗੇ ਪਰ ਬਾਬਾ ਇਕਬਾਲ ਸਿੰਘ ਜੀ ਵਰਗਾ ਕੋਈ ਕੋਈ ਹੁੰਦਾ ਹੈ ਜੋ ਗਰੀਬਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਹੈ।ਇਸ ਮੌਕੇ ਤੇ ਪ੍ਰਧਾਨ ਬੰਤ ਸਿੰਘ ਸੇਖੋ, ਡਾ: ਨਿਰਮਲ ਸਿੰਘ,ਸੇਵਾਦਾਰ ਬਾਬਾ ਜਰਨੈਲ ਸਿੰਘ ,ਮਲਕੀਤ ਸਿੰਘ ਫੌਜੀ ਪਤਲੀ,,ਬਲਵਿੰਦਰ ਸਿੰਘ ਮੁੱਦਕੀ,ਜੰਗ ਸਿੰਘ ਭੋਲੂਵਾਲਾ,ਜੱਗਾ ਸਿੰਘ,ਜਥੇਦਾਰ ਅਮਰਜੀਤ ਸਿੰਘ ਭੋਲੂਵਾਲਾ,ਪਿ੍ਰਥੀ ਸਿੰਘ ਮੁੱਦਕੀ, ਪਾਲ ਸਿੰਘ ਸਰਪੰਚ,ਸਰਬਨ ਸਿੰ੍ਹਘ ਮੰਡ,ਨਿਰਮਲ ਸਿੰਘ ਨਿੰਮਾ,ਨਿਰਵੈਰ ਸਿੰਘ,ਸੁਖਮੰਦਰ ਸਿੰਘ,ਰਾਜਾ ਸਿੰਘ,ਚਰਨਜੀਤ ਸਿੰਘ,ਹਰਪਾਲ ਸਿੰਘ ਫੌਜੀ ਫਿਰੋਜਸ਼ਾਹ, ਆਦਿ ਪਤਵੰਤੇ ਹਾਜਰ ਸਨ।


