5 ਲੱਖ ਰੁਪਏ ਦੀ ਫਿਰੌਤੀ ਲਈ ਗੈਂਗਸਟਰਾਂ ਨੇ ਕਾਰੋਬਾਰੀ ਨਵੀਨ ਸਿੰਗਲਾ ਨੂੰ ਭੇਜਿਆ ਵਾਇਸ ਮੈਸੇਜ, ਪੁਲਿਸ ਨੇ ਮਾਮਲਾ ਕੀਤਾ ਦਰਜ

Tags: 

ਮੋਗਾ,20 ਨਵੰਬਰ (ਜਸ਼ਨ): ਗਰੇਟ ਪੰਜਾਬ ਪਿ੍ਰੰਟਰ ਦੇ ਐੱਮ ਡੀ ਨਵੀਨ ਸਿੰਗਲਾ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਨਵੀਨ ਸਿੰਗਲਾ ਵੱਲੋਂ ਥਾਣਾ ਸਾਊਥ ਸਿਟੀ ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿਚ ਨਵੀਨ ਸਿੰਗਲਾ ਨੇ ਦੱਸਿਆ ਕਿ 16 ਨਵੰਬਰ ਨੂੰ ਰਾਤ 9 ਵਜੇ ਦੇ ਕਰੀਬ ਉਸ ਨੂੰ ਦੋਸ਼ੀ ਸਾਹਿਲ ਕੁਮਾਰ ਅਤੇ ਉਸਦੇ ਸਾਥੀ ਨੇ ਆਪਣੇ ਮੋਬਾਇਲ ਨੰਬਰ 98551-82092 ਤੋਂ ਨਵੀਨ ਸਿੰਗਲਾ ਦੇ ਮੋਬਾਇਲ ਨੰਬਰ 98144-16521 ’ਤੇ ਵਾਇਸ ਮੈਸਿਜ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਤੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਨਵੀਨ ਸਿੰਗਲਾ ਨੇ ਆਪਣੇ ਤੌਰ ਤੇ ਇਸ ਘਟਨਾਕ੍ਰਮ ਦੀ ਪਿੱਠ ਭੂਮੀ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਸਾਹਿਲ ਨੂੰ ਉਹਨਾਂ ਨੇ 12 ਨਵੰਬਰ ਨੂੰ ਆਪਣੀ ਦੁਕਾਨ ’ਤੇ  ਵਰਕਰ ਵਜੋਂ ਨੌਕਰੀ ’ਤੇ  ਰੱਖਿਆ ਸੀ ਅਤੇ ਉਸ ਕੋਲ ਉਹਨਾਂ ਦਾ ਫ਼ੋਨ ਨੰਬਰ ਸੀ ਜਿਸਤੇ ਦੋਸ਼ੀਆਂ ਨੇ ਧਮਕੀ ਵਾਲਾ ਸੁਨੇਹਾ ਭੇਜਿਆ। ਨਵੀਨ ਸਿੰਗਲਾ ਦੀ ਇਸ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ਼  ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਸਾਹਿਲ ਅਤੇ ਰਾਕੇਸ਼ ਦੀ ਗਿ੍ਰਫਤਾਰੀ ਹੋਣੀ ਬਾਕੀ ਹੈ। ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਗੈਂਗਸਟਰਾਂ ਦੇ ਚੱਲ ਰਹੇ ਪ੍ਰਚਲਨ ਤਹਿਤ ਕਈ ਨੌਜਵਾਨ ਗੈਰਕਾਨੂੰਨੀ ਅਤੇ ਆਸਾਨ ਢੰਗ ਨਾਲ ਪੈਸੇ ਕਮਾਉਣ ਦੇ ਚੱਕਰ ਵਿਚ ਗੁਨਾਹ ਦੇ ਰਸਤੇ ਅਖਤਿਆਰ ਕਰ ਲੈਂਦੇ ਨੇ ਅਤੇ ਫ਼ੋਨ ਰਾਹੀਂ ਧਮਕੀਆਂ ਦੇ ਕੇ ਕਾਰੋਬਾਰੀਆਂ ਤੋਂ ਪੈਸੇ ਦੀ ਮੰਗ ਕਰਦੇ ਨੇ। ਮੋਗਾ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ । ਬੇਸ਼ੱਕ ਪੁਲਿਸ ਨੇ ਕਈ ਨਾਮੀ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਫਿਰ ਵੀ ਧਮਕੀਆਂ ਵਾਲੇ ਮਾਹੌਲ ਵਿਚ ਕਾਰੋਬਾਰੀ ਸਹਿਮ ਵਿਚ ਹਨ। ਅੱਜ ਦੀ ਇਸ ਘਟਨਾ ਉਪਰੰਤ ਜਦ ਦੋਨਾਂ ਮੁਲਜ਼ਮਾਂ ਦੀ ਗਿ੍ਰਫਤਾਰੀ ਹੋਵੇਗੀ ਤਾਂ ਸੰਭਾਵਨਾ ਹੈ ਕਿ ਮੁਲਜ਼ਿਮ ਕਈ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਵੀ ਕਰਨ।ਇਸ ਸਬੰਧੀ ਨਵੀਨ ਸਿੰਗਲਾ ਦਾ ਫੋਨ ਬੰਦ ਆਇਆ ਪਰ ਉਹਨਾਂ ਦੇ ਇਕ ਨਜ਼ਦੀਕੀ ਦੋਸਤ ਨੇ ਦਾਅਵਾ ਕੀਤਾ ਕਿ ਸਿੰਗਲਾ ਖਿਲਾਫ ਇਸ ਸਾਜਿਸ਼ ਵਿਚ ਕੁਲ ਪੰਜ ਵਿਅਕਤੀ ਸ਼ਾਮਿਲ ਨੇ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੋ ਸਕਦੀ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ