ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ‘ਚ ਨਵੇਂ ਬੋਰਵੈੱਲ ਦੇ ਨਿਰਾਮਣ ਦਾ ਹੋਇਆ ਉਦਘਾਟਨ

ਮੋਗਾ, 20 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਸ਼ਹਿਰ ਵਿਚ ਆਰੰਭੇ ਵਿਕਾਸ ਕਾਰਜਾਂ ਨੂੰ ਬੂਰ ਪੈ ਰਿਹਾ ਹੈ ਅਤੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸੇ ਕੜੀ ਤਹਿਤ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਜਗਸੀਰ ਸਿੰਘ ‘ਸੀਰਾ ਚੱਕਰ’ ਅਤੇ  ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਨੇ ਮੋਗਾ ਦੇ ਵਾਰਡ ਨੰ. 40 ਤੋਂ ਨਵੇਂ ਬਣੇ ਵਾਰਡ ਨੰ. 36 ਵਿਚ ਪਾਣੀ ਦੇ ਨਵੇਂ ਬੋਰਵੈੱਲ ਦਾ ਟੱਕ ਲਗਾਕੇ ਨਿਰਮਾਣ ਕਾਰਜ ਆਰੰਭ ਕਰਵਾਇਆ । ਆਰੀਆ ਸਕੂਲ ਰੋਡ ਨੇੜੇ ਬਨਣ ਵਾਲੇ ਇਸ ਬੋਰਵੈੱਲ ਲਈ  ਨਿਰੰਤਰ ਯਤਨ ਕਰਨ ਵਾਲੇ ਕਾਂਗਰਸੀ ਆਗੂ ਪ੍ਰਵੀਨ ਸ਼ਰਮਾ ‘ਪੀਨਾ’ ਸਾਬਕਾ ਕੌਂਸਲਰ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਦਰਪੇਸ਼ ਪਾਣੀ ਦੀ ਕਿਲੱਤ ਨੂੰ ਦੂਰ ਕਰਨ ਲਈ ਸਥਾਨਕ ਬੇਰੀਆਂ ਵਾਲੇ ਮੁਹੱਲੇ ਵਿਚ ਬੋਰ ਕਰਵਾਇਆ ਸੀ ਪਰ ਉਸ ਵਿਚ ਦਿਕਤ ਆਉਣ ਕਾਰਨ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਦੀ ਇਸ ਸਮੱਸਿਆ ਬਾਰੇ ਉਨ੍ਹਾਂ ਤੁਰੰਤ ਵਿਧਾਇਕ ਡਾ: ਹਰਜੋਤ ਕਮਲ ਨੂੰ ਜਾਣੂ ਕਰਵਾਇਆ, ਜਿਸ ‘ਤੇ ਅੱਜ ਵਿਧਾਇਕ ਦੇ ਯਤਨਾਂ ਸਦਕਾ ਨਵੇਂ ਬੋਰਵੈੱਲ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਬੋਰਵੈੱਲ ਹੋਣ ਨਾਲ ਜਿਥੇ ਨਿਊ ਟਾਊਨ ਦੇ ਲੋਕਾਂ ਨੂੰ ਸ਼ੁੱਧ ਪਾਣੀ ਮਿਲੇਗਾ ਉੱਥੇ ਉਹਨਾਂ ਚਿਰੋਕਣੀ ਸਮੱਸਿਆ ਦਾ ਪੱਕਾ ਹੱਲ ਵੀ ਹੋ ਜਾਵੇਗਾ।  ਇਸ ਮੌਕੇ ਕੌਂਸਲਰ ਪੀਨਾ ਅਤੇ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਚੇਅਰਮੈਨ ਰਜਿੰਦਰਪਾਲ ਗਿੱਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੁਰਮਿੰਦਰਜੀਤ ਸਿੰਘ ਬੱਬਲੂ, ਵਿਜੇ ਖੁਰਾਣਾ, ਪੱਪੂ, ਕਾਕਾ ਟੈਂਟ ਹਾਊਸ, ਗੁਰਦੀਪ ਸਿੰਘ ਸਚਦੇਵਾ, ਪੱਪੂ ਸਬਜੀ ਮੰਡੀ, ਮੂੰਨਾ, ਸੋਨੂੰ, ਵਿਜੇ ਜੀ.ਐੱਮ, ਮਾ. ਗੁਰਮੀਤ ਸਿੰਘ, ਸੋਨੂੰ, ਹੈਪੀ, ਸੀਰਾ ਲੰਢੇਕੇ, ਦੀਸ਼ਾ ਬਰਾੜ, ਸੁਧੀਰ ਸੂਦ, ਬਿੱਟੂ ਸ਼ਰਮਾ, ਹੈਪੀ, ਜਤਿੰਦਰ ਗੋਇਲ, ਬੌਬੀ, ਸ਼ਾਮ ਵਰਮਾ, ਰਾਜ ਖੁਰਾਣਾ, ਅਜੇ ਦੈਵਿਡ, ਰਿੰਕੂ, ਜੋਗਿੰਦਰ ਸਿੰਗਲਾ, ਸੁਰਿੰਦਰ ਕੈਰੋਂ ਆਦਿ ਹਾਜ਼ਰ ਸਨ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ