ਮਾਸਕ ਨਾ ਪਾਇਆ,ਦੋ ਹਜ਼ਾਰ ਜ਼ੁਰਮਾਨਾ ਭੁਗਤੋ ,ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਧਾਈ ਸਖਤੀ
ਮੋਗਾ, 15 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਦਿੱਲੀ ਵਿਚ ਅੱਜ 7546 ਨਵੇਂ ਕਰੋਨਾ ਮਰੀਜ਼ ਆਉਣ ਅਤੇ 98 ਮੌਤਾਂ ਹੋਣ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਖਤੀ ਵਧਾਉਂਦਿਆਂ ਮਾਸਕ ਨਾ ਪਹਿਨਣ ਵਾਲਿਆਂ ਨੂੰ ਦੋ ਹਜ਼ਾਰ ਜ਼ੁਰਮਾਨਾ ਕਰਨ ਦਾ ਫੈਸਲਾ ਲਿਆ ਹੈ ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਰਾਜਪਾਲ ਨਾਲ ਸਲਾਹ ਮਸ਼ਵਰੇ ਉਪਰੰਤ ਲਿਆ ਅਤੇ ਇਸ ਸੰਬੰਧੀ ਨੋਟੀਫਿਕੇਸ਼ਨ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਮਹਿਜ਼ 500 ਰੁਪਏ ਜ਼ੁਰਮਾਨਾ ਹੀ ਵਸੂਲਿਆ ਜਾਂਦਾ ਸੀ ਪਰ ਹੁਣ ਕਰੋਨਾ ਦੇ ਵਧਦੇ ਖ਼ਤਰੇ ਦੇ ਮੱਦੇ ਨਜ਼ਰ, ਦਿੱਲੀ ਸਰਕਾਰ ਵਧੇਰੇ ਸਖਤੀ ਦੇ ਮੂਡ ਵਿਚ ਹੈ, ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ