ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਾਰਡਾਂ ਦੇ ਇੰਚਾਰਜਾਂ ਨੇ ਵੰਡੇ ‘ਸਮਾਰਟ ਰਾਸ਼ਨ ਕਾਰਡ’

ਮੋਗਾ,19 ਨਵੰਬਰ (ਜਸ਼ਨ) ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ‘ਸਮਾਰਟ ਰਾਸ਼ਨ ਕਾਰਡ’ ਸਕੀਮ ਤਹਿਤ ਮੋਗਾ ਹਲਕੇ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿਚ ਵੀ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਉਹਨਾਂ ਦੇ ਭਰਾ ਜਗਸੀਰ ਸਿੰਘ ਸੀਰਾ, ਵਾਰਡ ਨੰਬਰ 16 ਦੇ ਇੰਚਾਰਜ ਵਿਜੇ ਭੂਸ਼ਣ ਟੀਟੂ ਸਾਬਕਾ ਕੌਂਸਲਰ , ਵਾਰਡ ਨੰਬਰ 15 ਦੇ ਇੰਚਾਰਜ ਦਵਿੰਦਰ ਸ਼ਰਮਾ ਅਤੇ ਵਾਰਡ ਨੰਬਰ 14 ਦੇ ਇੰਚਾਰਜ ਅਮਰਜੀਤ ਅੰਬੀ ਦੀ ਦੇਖ ਰੇਖ ਹੇਠ ਅੱਜ ਲੋੜਵੰਦਾਂ ਨੂੰ ‘ਸਮਾਰਟ ਰਾਸ਼ਨ ਕਾਰਡ’  ਵੰਡੇ ਗਏ ਤਾਂ ਕਿ ਉਹ ਕਿਸੇ ਵੀ ਡਿਪੂ ਤੋਂ ਆਪਣੀ ਸਹੂਲਤ ਮੁਤਾਬਕ ਸਬਸਿਡੀ ਵਾਲਾ ਰਾਸ਼ਨ ਪ੍ਰਾਪਤ ਕਰ ਸਕਣ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਰਚੂਅਲੀ ਸੰਬੋਧਨ ਕਰਦਿਆਂ ਆਖਿਆ ਕਿ ਖਾਧ ਅਤੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਦੇਖ ਰੇਖ ‘ਚ ਇਹ ਕਾਰਡ ਜਾਰੀ ਕੀਤੇ ਗਏ ਹਨ ਤਾਂ ਕਿ ਯੋਗ ਲਾਭਪਾਤਰੀ ਲੋੜੀਂਦਾ ਰਾਸ਼ਨ ਪ੍ਰਾਪਤ ਕਰ ਸਕਣ ਅਤੇ ਆਯੋਗ ਵਿਅਕਤੀਆਂ ਨੂੰ ਨਜਾਇਜ਼ ਲਾਹਾ ਲੈਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਵਿਜੇ ਭੂਸ਼ਣ ਟੀਟੂ ਸਾਬਕਾ ਕੌਂਸਲਰ ਨੇ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵ;ਤ ਕਰਦਿਆਂ ਆਖਿਆ ਕਿ ਮੋਗਾ ਵਾਸੀਆਂ ਨੂੰ ਮਾਣ ਹੈ ਕਿ ਉਹਨਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਦੂਰਅੰਦੇਸ਼ੀ ਨਾਲ ਇਕ ਪੜ੍ਹੇ ਲਿਖੇ ਅਤੇ ਦਿਆਨਤਦਾਰ ਉਮੀਦਵਾਰ ਦੀ ਚੋਣ ਕੀਤੀ ਗਈ ਸੀ , ਵਿਧਾਇਕ ਡਾ: ਹਰਜੋਤ ਕਮਲ ਮੋਗਾ ਵਾਸੀਆਂ ਦੀਆਂ ਉਹਨਾਂ ਆਸ਼ਾਵਾਂ ’ਤੇ ਪੂਰੇ ਉਤਰਦਿਆਂ ਜੰਗੀ ਪੱਧਰ ’ਤੇ ਮੋਗੇ ਦਾ ਵਿਕਾਸ ਕਰਵਾ ਰਹੇ ਹਨ । ਇਸ ਮੌਕੇ ਜਗਦੀਸ਼ ਸਿੰਘ, ਗੁਰਦੀਪ ਸਿੰਘ, ਸੀਰਾ ਲੰਢੇਕੇ, ਦੀਸ਼ਾ ਖੁਖਰਾਣਾ ਅਤੇ ਵਾਰਡ ਵਾਸੀ ਹਾਜ਼ਰ ਸਨ।