ਮਿਸ਼ਨ 2022 ਦੀ ਪੂਰਤੀ ਲਈ ਹਲਕਾ ਧਰਮਕੋਟ ‘ਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਅਗਲੇ ਮਹੀਨੇ ਤੱਕ ਕੀਤਾ ਜਾਏਗਾ ਪੂਰਾ- ਸੰਜੀਵ ਕੋਛੜ

ਮੋਗਾ,18 ਨਵੰਬਰ (ਜਸ਼ਨ): ਹਲਕਾ ਧਰਮਕੋਟ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਸ਼ਨ 2022 ਦੇ ਮੱਦੇਨਜ਼ਰ ਹਲਕਾ ਧਰਮਕੋਟ ਵਿਚ ਕੰਮ ਕਰਨ ਵਾਲੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਪਾਰਟੀ ਦਾ ਢਾਂਚਾ ਪੂਰਾ ਸੰਗਠਿਤ ਕਰਕੇ ਮਿਹਨਤੀ ਉਮੀਦਵਾਰਾਂ ਨੂੰ ਚੋਣਾਂ ਵਿਚ ਉਤਾਰਿਆ ਜਾ ਸਕੇ। ਉਹਨਾਂ ਕਿਹਾ ਕਿ ਪਾਰਟੀ ਦੇ ਤਿੰਨ ਬਲਾਕ ਪ੍ਰਧਾਨ ਲਾ ਦਿੱਤੇ ਗਏ ਹਨ ਜਦਕਿ ਕੋਟ ਈਸੇ ਖਾਂ ਬਲਾਕ ਦਾ ਪ੍ਰਧਾਨ ਜਲਦੀ ਹੀ ਨਿਯੁਕਤ ਕਰ ਦਿੱਤਾ ਜਾਵੇਗਾ। ਕੋਛੜ ਨੇ ਆਖਿਆ ਕਿ ਇਸ ਤੋਂ ਇਲਾਵਾ ਸਾਰੇ ਹਲਕੇ ਵਿਚ ਸਰਕਲ ਪ੍ਰਧਾਨ ਲਾਏ ਜਾਣਗੇ ਅਤੇ ਉਨ੍ਹਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ । ਸੰਜੀਵ ਕੋਛੜ ਨੇ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸੀਆਂ ਤੋਂ ਅੱਕ ਚੁੱਕੇ ਹਨ ਅਤੇ ਦਿੱਲੀ ‘ਚ ਕੇਜਰੀਵਾਲ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਇਸ ਵਾਰ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ, ਕਿਉਂਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਧਰਨਿਆਂ ‘ਤੇ ਬਠਣ ਨੂੰ ਮਜਬੂਰ ਹੈ ਜਦਕਿ ਛੋਟਾ ਵਪਾਰੀ, ਨੌਜਵਾਨ ਅਤੇ ਸਰਕਾਰੀ ਕਰਮਚਾਰੀ ਸੜਕਾਂ ‘ਤੇ ਹਨ। ਇਸ ਮੌਕੇ ਉਨ੍ਹਾਂ ਨਵੇਂ ਲੱਗੇ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਮੀਦ ਰੱਖਦੇ ਹਾਂ ਕਿ ਪਾਰਟੀ ਵਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਸੰਜੀਵ ਕੋਛੜ ਨਾਲ ਰਾਜਾ ਮਾਨ, ਮਨਜਿੰਦਰ ਔਲਖ, ਗੁਰਪ੍ਰੀਤ ਕੰਬੋਜ, ਕੇਵਲ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸੌਂਕੀ, ਅਜੇ ਕੁਮਾਰ, ਲਖਵਿੰਦਰ ਬਾਬਾ, ਪਵਨ ਰੇਲੀਆਂ, ਰਣਜੀਤ ਨੋਨੀ, ਬਲਜਿੰਦਰ ਸਿੰਘ, ਹਰਭਜਨ ਸਿੰਘ, ਰਵਿੰਦਰ ਸਿੰਘ, ਹਰਪਾਲ ਸਿੰਘ, ਗੁਰਮੁੱਖ ਪੰਡੋਰੀ ਆਦਿ ਹਾਜਰ ਸਨ ।


