ਸੂਗਰ ਤੋ ਬਚਾਅ ਲਈ ਜੀਵਨ ਸ਼ੈਲੀ ਚ ਬਦਲਾਅ ਲਿਆਉਣਾ ਜਰੂਰੀ: ਸਿਵਲ ਸਰਜਨ

ਮੋਗਾ, 18ਨਵੰਬਰ (ਜਸ਼ਨ):   ਅੱਜ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਨੇ ਸੂਗਰ ਤੋ ਬਚਣ ਲਈ ਮਨੁੱਖ ਨੂੰ ਆਪਣਾ ਜੀਵਨ ਸ਼ੈਲੀ ਬਦਲਣ ਦੀ ਲੋੜ ਹੈ ਤਾਂ ਜ਼ੋ ਸ਼ੂਗਰ ਵਰਗੀ ਬਿਮਾਰੀ ਤੋ ਬਚਿਆ ਜਾ ਸਕੇ । ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਸਤੁਲਿੰਤ ਆਹਾਰ ਅਤੇ ਸੈਰ ਨੂੰ ੰਿਜੰਦਗੀ ਦਾ ਹਿੱਸਾ ਜਰੂਰ ਬਣਾਓ। ਇਸ ਮੌਕੇ ਜਿਲਾ ਪਰਿਵਾਰ ਤੇ ਭਲਾਈ ਅਫਸਰ ਮੋਗਾ ਡਾ ਰੁਪਿੰਦਰ ਕੌਰ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਗਰ ਬਾਰੇ ਜਾਗਰੂਕ ਹੋਣਾ ਅਤੀ ਜਰੂਰੀ ਹੈ ਕਿਉਕਿ ਸ਼ੂਗਰ ਆਮ ਤੌਰ ਤੇੇ ਹਰ ਘਰ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ ਜਿਸ ਦੇ ਭਿਆਨਕ ਨਤੀਜੇ ਹੋਣ ਦਾ ਆਸਾਰ ਹਨ ਪਰ ਇਸ ਤੋ ਡਰਨ ਦੀ ਲੋੜ ਨਹੀ । ਇਸ ਮੌਕੇ ਡਾ ਚਰਨਪ੍ਰੀਤ ਸਿੰਘ ਮਾਨਸਿਕ ਰੋਗਾ ਦੇ ਮਾਹਿਰ ਨੇ ਦੱਸਿਆ ਕਿ ਸੂਗਰ ਰੋੋਗ ਜਿਥੇ ਇਕ ਪਾਸੇ ਗਲਤ ਖਾਣ ਪਾਣ ਕਰਕੇ ਹੋ ਰਿਹਾ ਹੈ ਉਥੇ ਹੀ ਅਰਾਮਦਾਇਕ ਜਿੰਦਗੀ ਵੀ ਇਸਦਾ ਇੱਕ ਕਾਰਨ ਹੈ ਹਰ ਮਨੂੱਖ ਕੰਮਫਰਟ ਜ਼ੋਨ ਵਿੱਚ ਰਹਿਣਾ ਚਹੁੰਦਾ ਹੈ ਦੂਜੇ ਪਾਸੇ ਨਜਰ ਮਾਰੀਏ ਤਾਂ ਅੱਜ ਕੱਲ ਦੇ ਸਮੇਂ ਵਿੱਚ ਤਨਾਅਪੂਰਨ ਜਿੰਦਗੀ ਵੀ ਸ਼ੂਗਰ ਦੇ ਵਾਧੇ ਦਾ ਹਿੱਸਾ ਹੈ। ਇਸ ਮੌਕੇ ਤੇ ਹਾਜਰ ਡਾ ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ, ਡਾ ਰਾਜੇਸ ਼ਅੱਤਰੀ ਐਸ ਐਮ ਓ ਮੋਗਾ, ਡਾ ਰਾਜੇਸ਼ ਮਿੱਤਲ ਮਾਨਸਿਕ ਰੋਗਾ ਦੇ ਮਾਹਿਰ , ਡਾ ਸਾਹਿਲ ਐਮ ਡੀ ਮੈਡੀਸਨ, ਕ੍ਰਿ਼ਸ਼ਨਾ ਸ਼ਰਮਾ ਜਿਲਾ ਸਿਖਿਆ ਅਤੇ ਸੂਚਨਾ ਅਫਸਰ ਅਤੇ ਅੰਮ੍ਰਿਤ ਸ਼ਰਮਾ ਜਿਲਾ ਕੋਆਰਡੀਨੇਟਰ ਵੀ ਹਾਜਰ ਸਨ।