ਲੋੜਵੰਦਾਂ ਦੇ ਮਸੀਹਾ ਵਿਧਾਇਕ ਬੈਂਸ ਤੇ ਦੂਸ਼ਣ ਲਾਉਣ ਵਾਲੀ ਨਾਰੀ ਜਾਤੀ ਤੇ ਕਲੰਕ :ਸ਼ਸ਼ੀ ਮਲਹੋਤਰਾ,ਹਰਪ੍ਰੀਤ ਕੌਰ

ਲੁਧਿਆਣਾ, 18 ਨਵੰਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਇਕ ਮਹਿਲਾ ਵਲੋਂ ਬਲਾਤਕਾਰ ਦੇ ਇਲਜ਼ਾਮ ਲਾਉਣ ਤੇ ਲੋਕ ਇਨਸਾਫ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਸ਼ਸ਼ੀ ਮਲਹੋਤਰਾ ਅਤੇ ਸੀਨੀਅਰ ਆਗੂ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਇਕ ਸਿਆਸਤ ਤੋ ਪ੍ਰੇਰਿਤ ਇਲਜ਼ਾਮ ਹੈ ਅਤੇ ਇਹ ਇਲਜ਼ਾਮ ਲਾਉਣ ਵਾਲੀ ਬੀਬੀ ਲੋਕਾਂ ਵਲੋਂ ਨਕਾਰੇ ਹੋਏ ਸਿਆਸੀ ਆਗੂਆਂ ਦੇ ਹੱਥੇ ਚੜ੍ਹ ਕੇ ਇਹ ਸ਼ਰਮਨਾਕ ਦੋਸ਼ ਲਾ ਰਹੀ ਹੈ। ਉਪਰੋਕਤ ਬੀਬੀਆਂ ਨੇ ਕਿਹਾ ਕਿ ਉਨਾ ਨੂੰ ਲੋਕ ਇਨਸਾਫ ਪਾਰਟੀ ਖਾਸ ਕਰਕੇ ਦੋਨਾ ਵਿਧਾਇਕ ਬੈਂਸ ਭਰਾਂਵਾ ਨਾਲ ਜੁੜੇ ਹੋਏ ਇਕ ਲੰਬਾ ਅਰਸਾ ਬੀਤ ਚੁੱਕਾ ਹੈ ਅਤੇ ਇਹ ਕਿਸੇ ਵੀ ਮਹਿਲਾ ਨਾਲ ਬੀਬੀ-ਭੈਣ ਤੋਂ ਸਿਵਾਏ ਗੱਲ ਨਹੀ ਕਰਦੇ। ਉਨਾ ਕਿਹਾ ਕਿ ਕੁੱਝ ਸਿਆਸੀ ਲੋਕ ਜਿਨਾ ਦਾ ਆਪ ਦਾ ਕੋਈ ਲੋਕ ਆਧਾਰ ਨਹੀ ਉਹ ਕੋਝੀਆਂ ਚਾਲਾਂ ਚਲਦੇ ਹੋਏ ਇਕ ਬੀਬੀ ਨੂੰ ਹੱਥਿਆਰ ਬਣਾ ਕੇ ਲੋੜਵੰਦ ਲੋਕਾਂ ਦੇ ਮਸੀਹਾ ਸਿਮਰਜੀਤ ਸਿੰਘ ਬੈਂਸ ਨੂੰ ਨੀਚਾ ਦਿਖਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਨਾ ਕਿਹਾ ਕਿ ਬੈਂਸ ਭਰਾ ਪੰਜਾਬ ਦੇ ਹਿੱਤਾਂ ਲਈ ਪੰਜਾਬ ਅਧਿਕਾਰ ਯਾਤਰਾ ਕੱਢ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਲੋਕ ਆਪਣੇ ਨਿੱਜੀ ਮੁਫਾਦਾਂ ਕਾਰਨ ਇਸ ਨੂੰ ਫੇਲ ਕਰਨ ਲਈ ਘਿਨੋਣੀਆਂ ਚਾਲਾਂ ਚੱਲ ਰਹੇ ਹਨ, ਪ੍ਰੰਤੂ ਪੰਜਾਬ ਦੇ ਲੋਕ ਸਭ ਜਾਣਦੇ ਹਨ ਕਿ ਬੈਂਸ ਭਰਾ ਕਿਤੇ ਵੀ ਗਲਤ ਨਹੀ ਹਨ। ਉਨਾ ਕਿਹਾ ਕਿ ਜਿਹੜੀ ਬੀਬੀ ਸਿਆਸੀ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਕੇ ਬੈਂਸ ਤੇ ਘਿਨੋਣੇ ਇਲਜ਼ਾਮ ਲਗਾ ਰਹੀ ਹੈ, ਉਹ ਆਪ ਨਾਰੀ ਜਾਤੀ ਤੇ ਕਲੰਕ ਹੈ। ਕਿਉਂ ਕਿ ਬੈਂਸ ਲੋੜਵੰਦ ਲੋਕਾਂ ਦੇ ਮਸੀਹਾ ਹਨ ਅਤੇ ਜਿਸ ਨੰੁ ਕਿਤੇ ਵੀ ਇਨਸਾਫ ਨਹੀ ਮਿਲਦਾ ਉਹ ਬੈਂਸ ਦੇ ਦਫਤਰ ਆ ਕੇ ਇਨਸਾਫ ਪ੍ਰਪਤ ਕਰਦਾ ਹੈ।