ਜ਼ਿੰਦਾ ਸੜਨ ਵਾਲੇ 5 ਦੋਸਤਾਂ ਦੀ ਆਖਰੀ ਤਸਵੀਰ ਆਈ ਸਾਹਮਣੇ,ਸੰਗਰੂਰ ਵਿਖੇ ਹਾਦਸੇ ਚ ਕਾਰ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਮੋਗਾ ਦੇ ਪੰਜਾਂ ਦੋਸਤਾਂ ਦੀ ਹੋਈ ਪਹਿਚਾਣ

Tags: 

ਮੋਗਾ, 15 ਨਵੰਬਰ (ਜਸ਼ਨ): ( ਜ਼ਿੰਦਾ ਸੜਨ ਵਾਲੇ 5 ਦੋਸਤਾਂ ਦੀ ਆਖਰੀ ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ) ਸੰਗਰੂਰ ਵਿਖੇ ਹਾਦਸੇ ਚ ਕਾਰ ਨੂੰ ਅੱਗ ਲੱਗਣ ਕਾਰਨ ਮਾਰੇ ਗਏ  ਮੋਗਾ ਦੇ 5  ਦੋਸਤਾਂ ਦੀ ਪਹਿਚਾਣ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਪਿਆਰਾ ਸਿੰਘ ਬੱਧਨੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਇਹ ਪੰਜ ਦੋਸਤ ਆਪਣੇ ਮਿੱਤਰ ਦੀ ਵਿਆਹ ਵਰ੍ਹੇ ਗੰਢ ਦੀ ਪਾਰਟੀ ਤੇ ਗਏ ਸਨ ਕਿ ਵਾਪਸੀ ਤੇ ਸੰਗਰੂਰ ਵਿਖੇ ਇਹਨਾਂ ਦੀ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ ਜਿਸ ਉਪਰੰਤ ਟਰੱਕ ਦੀ ਤੇਲ ਵਾਲੀ ਟੈਂਕੀ ਫਟਣ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਇਹ ਸਮਝਿਆ ਜਾ ਰਿਹਾ ਕਿ ਕਾਰ ਦੀ ਸੈਂਟਰ ਲੌਕਿੰਗ  ਹੋਣ ਕਾਰਨ ਇਹ ਪੰਜੇ ਬਾਹਰ ਨਹੀਂ ਨਿਕਲ ਸਕੇ ਅਤੇ ਕਾਰ ਦੇ ਅੰਦਰ ਹੀ ਜ਼ਿੰਦਾ ਜਲ ਗਏ ਜਿੰਨ੍ਹ ਦੀ ਪਹਿਚਾਣ ਕੈਪਟਨ  ਸੁਖਵਿੰਦਰ ਸਿੰਘ ਜਲੰਧਰ ਕੋਲੋਨੀ ਮੋਗਾ,ਡਾਕਟਰ ਕੁਲਤਾਰ ਸਿੰਘ ਸਟਾਫ ਵਾਲੀ ਗਲੀ ਮੋਗਾ,ਸੁਰਿੰਦਰ ਸਿੰਘ ਰਾਮੂਵਾਲਾ,ਡਾਕਟਰ ਬਲਵਿੰਦਰ ਸਿੰਘ ਧੱਲੇ ਕੇ ,ਚਮਕੌਰ ਸਿੰਘ ਕੈਸ਼ੀਅਰ ਪਿੰਡ ਜਨੇਰ ਵਜੋਂ ਹੋਈ ਹੈ ।   ਮੋਗਾ ਇਲਾਕੇ ਵਿਚ ਇਹਨਾਂ ਮੌਤਾਂ ਤੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ  ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ