ਵਿਧਾਇਕ ਡਾ: ਹਰਜੋਤ ਕਮਲ ਦੀ ਮਿਜਾਜ਼ਪੁਰਸ਼ੀ ਲਈ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਅਤੇ ਚੇਅਰਮੈਨ ਰਵਿੰਦਰ ਗੋਇਲ ਨੇ ਵਿਧਾਇਕ ਦੇ ਗ੍ਰਹਿ ਪਹੁੰਚ ਕੇ ਦਿੱਤੀਆਂ ਸ਼ੁੱਭ ਇੱਛਾਵਾਂ

ਮੋਗਾ,17 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਪਿਛਲੇ ਦਿਨੀਂ ਹਾਦਸਗ੍ਰਸਤ ਹੋ ਜਾਣ ਕਾਰਨ ਉਹਨਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ । ਬੇਸ਼ੱਕ ਡਾਕਟਰਾਂ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਸੀ ਪਰ ਲੱਤ ਨੂੰ ਪਾਈ ਹੋਈ ਖਿੱਚ ਕਾਰਨ ਉਹ ਹਾਲੇ ਵੀ ਤੁਰਨ ਫਿਰਨ ਅਸਮਰਥ ਹਨ । ਇਸੇ ਦੌਰਾਨ ਉਹਨਾਂ ਦੀ ਮਿਜਾਜ਼ਪੁਰਸ਼ੀ ਲਈ ਸੂਬੇ ਦੇ ਮੰਤਰੀ ,ਵਿਧਾਇਕ ,ਪਤਵੰਤੇ ਅਤੇ ਕਾਂਗਰਸੀ ਵਰਕਰਾਂ ਦਾ ਨਿਰੰਤਰ ਉਹਨਾਂ ਦੀ ਰਿਹਾਇਸ਼ ਆਉਣਾ ਜਾਣਾ ਬਣਿਆ ਰਹਿੰਦਾ ਹੈ। ਅੱਜ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਅਤੇ ਰਵਿੰਦਰ ਗੋਇਲ ਸੀ ਏ ਚੇਅਰਮੈਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਅਤੇ ਹੋਰਨਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੀ ਸਿਹਤਯਾਬੀ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ । ਇਸ ਮੌਕੇ ਸ. ਰਿੰਪੀ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਗਤੀ ਨਾਲ ਚਲਾ ਰਹੇ ਸਨ ਪਰ ਹਾਦਗ੍ਰਸਤ ਹੋਣ ਕਰਕੇ ਬੇਸ਼ੱਕ ਕੁਝ ਦਿਨ ਉਹਨਾਂ ਨੂੰ ਹਸਪਤਾਲ ਰਹਿਣਾ ਪਿਆ ਪਰ ਹੁਣ ਡਾ: ਹਰਜੋਤ ਆਪਣੇ ਘਰ ਵਿਚ ਹੀ ਬੈੱਡ ’ਤੇ ਹੋਣ ਦੇ ਬਾਵਜੂਦ ਆਪਣੇ ਕਾਂਗਰਸੀ ਵਰਕਰਾਂ ਨੂੰ ਵਰਚੂਅਲੀ ਦਿਸ਼ਾ ਨਿਰਦੇਸ਼ ਦਿੰਦਿਆਂ ਪਹਿਲਾਂ ਦੀ ਤਰਾਂ ਵਿਕਾਸ ਕਾਰਜਾਂ ਦੀ ਗਤੀ ਨਿਰੰਤਰ ਬਣਾਉਂਦਿਆਂ ਮੋਗਾ ਦੀ ਨਕਸ਼ ਨੁਹਾਰ ਬਦਲ ਰਹੇ ਹਨ । ਇਸ ਮੌਕੇ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਕਮਲ ਨੇ ਦਵਿੰਦਰਪਾਲ ਰਿੰਪੀ ਅਤੇ ਰਵਿੰਦਰ ਗੋਇਲ ਸੀ ਏ ਦੇ ਉਹਨਾਂ ਦੇ ਗ੍ਰਹਿ ਵਿਖੇ ਆਉਣ ’ਤੇ ਧੰਨਵਾਦ ਕੀਤਾ।