ਢੀਂਡਸਾ ਵਲੋਂ ਮੋਗਾ ਕਾਨਫਰੰਸ ਮੁਲਤਵੀ,ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮੌਕੇ 13 ਦਸੰਬਰ ਨੂੰ ਰੱਖੀ ਸੀ ਵਿਸ਼ਾਲ ਕਾਨਫਰੰਸ

ਮੋਗਾ,17 ਨਵੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖੇਦਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮੌਕੇ 13 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਕਾਨਫਰੰਸ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਬਿਆਨ ਮੁਤਾਬਕ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਕੋਈ ਹੱਲ ਨਾ ਕੱਢੇ ਜਾਣ ਅਤੇ ਦੇਸ਼ ਵਿਚ ਕਰੋਨਾ ਦੇ ਮੁੱੜ ਤੋਂ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਇਹ ਕਾਨਫਰੰਸ ਅੱਗੇ ਪਾ ਦਿੱਤੀ ਗਈ ਹੈ ਪਰ ਉਹਨਾਂ ਅਗਲੀ ਤਾਰੀਕ ਬਾਰੇ ਕੁਝ ਨਹੀਂ ਦੱਸਿਆ ।


