ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਖੋਲ੍ਹੇ ਜਾ ਰਹੇ ਪਾਰਟੀ ਦਫਤਰਾਂ ਦੀ ਲੜੀ ਵਿਚ ਮੋਗਾ ਵਿਖੇ ਵੀ ਖੋਲ੍ਹੇ ਜਾ ਰਹੇ ਪਾਰਟੀ ਦਫਤਰ ਦੇ ਫੈਸਲੇ ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ -ਦੇਵਪ੍ਰਿਆ ਤਿਆਗੀ

ਮੋਗਾ, 15 ਨਵੰਬਰ (ਜਸ਼ਨ):  ‘‘  ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਖੋਲ੍ਹੇ ਜਾ ਰਹੇ ਪਾਰਟੀ ਦਫਤਰਾਂ ਦੀ ਲੜੀ ਵਿਚ ਮੋਗਾ ਵਿਖੇ ਵੀ ਖੋਲ੍ਹੇ ਜਾ ਰਹੇ ਪਾਰਟੀ ਦਫਤਰ ਦੇ ਫੈਸਲੇ ਤੇ ਮੋਗਾ ਇਲਾਕੇ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।  ’’  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਮੋਦੀ ਸੈਨਾ ਪੰਜਾਬ’ ਦੇ ਉੱਪ-ਪ੍ਰਧਾਨ  ਉੱਘੇ ਸਮਾਜ ਸੇਵੀ ਦੇਵਪ੍ਰਿਆ ਤਿਆਗੀ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕੀਤਾ । ਦੇਵਪ੍ਰਿਆ ਤਿਆਗੀ  ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਢਾ ਦੇ ਤਿੰਨ ਰੋਜ਼ਾ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ । ਉਹਨਾਂ ਕਿਹਾ ਕਿ ਮੋਗਾ ਵਿਖੇ ਜ਼ਿਲਾ ਪੱਧਰੀ ਦਫਤਰ ਖੁਲ੍ਹਣ ਨਾਲ ਨਾ ਸਿਰਫ ਪਾਰਟੀ ਮਸਲਿਆਂ ਤੇ ਭਰਪੂਰ ਵਿਚਾਰ ਚਰਚਾ ਹੋ ਸਕਿਆ ਕਰੇਗੀ ਸਗੋਂ ਆਮ ਲੋਕਾਂ ਨਾਲ  ਪਾਰਟੀ ਦੀ ਸਾਂਝ ਹੋਰ ਵਧੇਗੀ ਅਤੇ ਮਿਸ਼ਨ 2022 ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਕੇ ਪਾਰਟੀ ਦੇ ਪੰਜਾਬ ਵਿਚ ਸੱਤਾ ਵਿਚ ਆਉਣ ਦਾ ਰਾਹ ਪੱਧਰਾ ਹੋਵੇਗਾ ਅਤੇ ਲੋਕਾਂ ਦੀ ਸੇਵਾ ਕਰਦਿਆਂ ਪ੍ਰਧਾਨ ਮੰਤਰੀ  ਸ੍ਰੀ ਨਰਿੰਦਰ ਮੋਦੀ ਵਲੋਂ ਆਰੰਭੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਹਾ ਹਰ ਲੋੜਵੰਦ ਤਕ ਪਹੁੰਚਾਉਣ ਦਾ ਟੀਚਾ ਪੂਰਾ ਹੋ ਸਕੇਗਾ । ਤਿਆਗੀ ਨੇ ਦੱਸਿਆ ਕਿ ਸਰਕਾਰ ਦਾ ਕੰਮ ਕਾਰਜ ਕਰਨਾ ਹੁੰਦਾ ਹੈ ਅਤੇ ਕਾਰਕੁੰਨ ਜੇਕਰ ਉਹਨਾਂ ਦੇ ਨਾਲ ਜੁੜ ਜਾਣ ਤਾਂ ਉਹ ਇਕ ਕਰਿਸ਼ਮੇ ਤੋਂ ਘੱਟ ਨਹੀਂ । ਉਹਨਾਂ ਕਿਹਾ ਕਿ  ਭਾਰਤੀ ਜਨਤਾ ਪਾਰਟੀ ਸਮਰਪਿਤ ਕਾਰਜਕਰਤਾਵਾਂ ਦਾ ਸੰਗਠਨ ਹੈ। ਤਿਆਗੀ ਨੇ ਆਖਿਆ ਕਿ ਮੋਦੀ ਸਰਕਾਰ ਦੇਸ਼ ਦੇ ਪ੍ਰਤੀ ਸਮਰਪਿਤ ਸਰਕਾਰ ਹੈ ਅਤੇ ਜਿਸਦਾ ਕੰਮ ਕੇਵਲ ਜਨ ਜਨ ਨੂੰ ਉਹਨਾਂ ਦੇ ਹੱਕ ਦੇਣਾ ਹੈ । ਉਹਨਾਂ ਕਿਹਾ ਕਿ ਇਹਨਾਂ ਜ਼ਿਲਾ ਪੱਧਰੀ ਦਫਤਰਾਂ ਤੋਂ ਸੇਧ ਲੈ  ਕੇ ਕਾਰਜਕਰਤਾ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਜਨ ਜਨ ਤੱਕ ਲੋਕ ਕਲਿਆਣ ਨੀਤੀਆਂ ਨੂੰ ਪਹੁੰਚਾਉਣਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।