ਗੋਲਡਨ ਐਜ਼ੂਕੇਸ਼ਨ ਦੇ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਪੰਜਾਬੀਆਂ ਨੂੰ ਦੀਵਾਲੀ,ਵਿਸ਼ਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ
ਮੋਗਾ, 14 ਨਵੰਬਰ (ਜਸ਼ਨ) : ਪੰਜਾਬ ਦੀਆਂ ਨਾਮੀ ਆਈਲੈਟਸ ਅਤੇ ਵੀਜ਼ਾ ਇੰਮੀਗੇ੍ਰਸ਼ਨ ਸੰਸਥਾ ਗੋਲਡਨ ਐਜ਼ੂਕੇਸ਼ਨ ਦੇ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਪੰਜਾਬੀਆਂ ਨੂੰ ਦੀਵਾਲੀ,ਵਿਸ਼ਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਪੰਜਾਬ ਗੁਰੂਆਂ ,ਪੀਰਾਂ ,ਫ਼ਕੀਰਾਂ ਅਤੇ ਮਹਾਨ ਦੇਵੀ ਦੇਵਤਿਆਂ ਦੀ ਚਰਨ ਛੋਹ ਧਰਤੀ ਹੈ ਜਿਥੇ ਸਾਰੇ ਰਲ ਮਿਲ ਕੇ ਤਿਓਹਾਰਾਂ ਨੂੰ ਮਨਾਉਂਦੇ ਨੇ । ਗੋਲਡਨ ਐਜ਼ੂਕੇਸ਼ਨ ਮੋਗਾ ਦੇ ਐਮ.ਡੀ ਸੁਭਾਸ਼ ਪਲਤਾ ਨੇ ਆਖਿਆ ਕਿ ਪ੍ਰਮਾਤਮਾ ਕਿਰਪਾ ਕਰੇ ਰੌਸ਼ਨੀਆਂ ਦਾ ਇਹ ਤਿਓਹਾਰ ਪੰਜਾਬੀਆਂ ਦਾ ਸੁਨਿਹਰਾ ਭਵਿੱਖ ਬਨਾਉਣ ਲਈ ਸਾਜ਼ਗਾਰ ਮਾਹੌਲ ਲੈ ਕੇ ਆਵੇ ਅਤੇ ਅਸੀਂ ਕਰੋਨਾ ਮਹਾਮਾਰੀ ਤੋਂ ਮੁਕਤੀ ਪਾ ਸਕੀਏ । ਮੋਗਾ ਸ਼ਹਿਰ ਦੇ ਮੁੱਖ ਚੌਂਕ ਨੇੜੇ ਭਗਤ ਸਿੰਘ ਮਾਰਕੀਟ ਵਿਚ ਸਥਿਤ ਗੋਲਡਨ ਐਜ਼ੂਕੇਸਨ ਸੰਸਥਾ ਵਲੋਂ ਲਗਾਏ ਪੌਦਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਪਲਤਾ ਨੇ ਆਖਿਆ ਕਿ ਅੱਜ ਦੇ ਦਿਨ ਸਾਨੂੰ ਪਟਾਕਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਸੰਸਥਾ ਦੇ ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਦਗੀ ਨਾਲ ਦੀਵਾਲੀ ਮਨਾਉਣ ਅਤੇ ਆਪਣਾ ਸੁਨਹਿਰੀ ਭਵਿੱਖ ਸਿਰਜਣ ਲਈ ਸਟੱਡੀ ਵੀਜ਼ੇ ਵਾਸਤੇ ਜਾਂ ਫਿਰ ਵਰਕ ਪਰਮਿਟ ਅਤੇ ਓਪਨ ਪਰਮਿਟ ਵੀਜ਼ੇ ਰਾਹੀਂ ਵਿਦੇਸ਼ਾਂ ਦੇ ਪੱਕੇ ਬਸ਼ਿੰਦੇ ਬਣਨ ਲਈ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ