ਸੀਨੀਅਰ ਵਾਈਸ ਚੇਅਰਮੈਨ ਗੁਰਸੇਵਕ ਸਿੰਘ ਚੀਮਾ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ,ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਦਿੱਤੀਆਂ ਵਧਾਈਆਂ

ਮੋਗਾ,14 ਨਵੰਬਰ (ਜਸ਼ਨ): ਕਾਂਗਰਸ ਦੇ ਪਲੈਨਿੰਗ ਐਂਡ ਕੋਆਰਡੀਨੇਸ਼ਨ ਸੈੱਲ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਸੇਵਕ ਸਿੰਘ ਚੀਮਾ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ,ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਡੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਇਹ ਪਵਿੱਤਰ ਤਿਓਹਾਰ ਅਮੀਰ ਭਾਰਤੀ ਸੰਸਿਤੀ ਦਾ ਪ੍ਰਗਟਾਵਾ ਕਰਦੇ ਹਨ ਅਤੇ ਭਾਰਤੀ ਕੌਮ ਵਿਚ ਵੱਖ ਵੱਖ ਧਰਮਾਂ ਦੇ ਪੈਰੋਕਾਰ ਹੋਣ ਦੇ ਬਾਵਜੂਦ ਆਪਸੀ ਸਦਭਾਵਨਾ ਦਾ ਪ੍ਰਤੀਕ ਹਨ । ਉਹਨਾਂ ਆਖਿਆ ਕਿ ਦੀਵਾਲੀ ਮੌਕੇ ਜਿੱਥੇ ਭਗਵਾਨ ਰਾਮ ਦੀ ਵਾਪਸੀ ਦੀ ਖੁਸ਼ੀ ਮਨਾਈ ਜਾਂਦੀ ਹੈ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੀ ਕੈਦ ਵਿਚੋਂ ਪਹਾੜੀ ਰਾਜਿਆਂ ਨੂੰ ਮੁਕਤ ਕਰਵਾ ਕੇ ਲਿਆਉਣ ਸਦਕਾ ਇਤਿਹਾਸ ਉਹਨਾਂ ਨੂੰ ਬੰਦੀ ਛੋੜ ਵਜੋਂ ਸਤਿਕਾਰ ਦਿੰਦਾ ਹੈ । ਉਹਨਾਂ ਆਖਿਆ ਕਿ ਕੱਲ 15 ਨਵੰਬਰ ਨੂੰ ਮਨਾਏ ਜਾ ਰਹੇ ਵਿਸ਼ਵਕਰਮਾ ਦਿਵਸ ਮੌਕੇ ਸਾਰੀ ਦੁਨੀਆਂ ਦੇ ਕਿਰਤੀ ਬਾਬਾ ਵਿਸ਼ਵਕਰਮਾ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ ਤਾਂ ਕਿ ਸ਼ਿਲਪਕਾਰੀ ਦੇ ਰਾਹ ਦਸੇਰੇ ਬਾਬਾ ਜੀ ਤੋਂ ਸੇਧ ਲੈ ਕੇ ਆਪਣੇ ਹੁਨਰ ਨੂੰ ਹੋਰ ਅੱਗੇ ਵਧਾ ਸਕਣ।