ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੰਜਾਬੀਆਂ ਨੂੰ ਬੰਦ ਛੋੜ ਦਿਵਸ ਅਤੇ ਵਿਸ਼ਵਕਰਮਾਂ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

ਮੋਗਾ,14 ਨਵੰਬਰ (ਜਸ਼ਨ):  ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਬਲਾਕ ਪ੍ਰਧਾਨ ਨੇ ਪੰਜਾਬੀਆਂ ਨੂੰ ਬੰਦ ਛੋੜ ਦਿਵਸ ਅਤੇ ਵਿਸ਼ਵਕਰਮਾਂ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਪਵਿੱਤਰ ਤਿਓਹਾਰਾਂ ਨੂੰ ਮਨਾਉਣ ਸਮੇਂ ਸਾਨੂੰ ਹਮੇਸ਼ਾ ਉਹਨਾਂ ਮਹਾਨ ਗੁਰੂਆਂ, ਪੀਰਾਂ ਅਤੇ ਫਕੀਰਾਂ ਦੇ ਫਲਸਫੇ ਨੂੰ ਆਪਣੇ ਮਨਾਂ ‘ਚ ਵਸਾਉਣ ਦਾ ਅਹਿਦ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨਾਂ ਦੇ ਦਿਖਾਏ ਰਾਹ ’ਤੇ ਚੱਲ ਕੇ ਸਫ਼ਲ ਜੀਵਨ ਸ਼ੈਲੀ ਦੇ ਧਾਰਨੀ ਹੋ ਸਕੀਏ।  ਭੰਗੇਰੀਆਂ ਨੇ ਆਖਿਆ ਕਿ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਨੇ ਸੱਚ ਦੀ ਆਵਾਜ਼ ਬਣਦਿਆਂ ਜ਼ੁਲਮ ਦੇ ਸਤਾਏ ਲੋਕਾਂ ਦੇ ਹੱਕ ਵਿਚ ਹਿੱਕ ਡਾਹ ਕੇ ਖੜ੍ਹਦਿਆਂ 52 ਪਹਾੜੀ ਰਾਜਿਆਂ ਨੂੰ ਜਰਵਾਣਿਆਂ ਦੀ ਕੈਦ ‘ਚੋਂ ਰਿਹਾਅ ਕਰਵਾਇਆ ਅਤੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਲੋਕਾਈ ਨੂੰ ਦਰਸਾ ਦਿੱਤਾ ਕਿ ਸਿੱਖ ਪੰਥ ਹਮੇਸ਼ਾ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਰਹੇਗਾ । ਉਹਨਾਂ ਆਖਿਆ ਕਿ ਅੱਜ ਦੇ ਦਿਨ ਅਸੀਂ ਦੁਨੀਆਂ ਦੇ ਮਹਾਨ ਸ਼ਿਲਪਕਾਰ ਬਾਬਾ ਵਿਸ਼ਵਕਰਮਾ ਜੀ ਪ੍ਰਤੀ ਵੀ ਨਤਮਸਤਕ ਹੁੰਦੇ ਹਾਂ ਜਿਹਨਾਂ ਨੇ ਕਿਰਤੀਆਂ ਨੂੰ ਹੁਨਰ ਬਖਸ਼ਿਸ਼ ਕਰਕੇ ਸਵੈ ਮਾਣ ਦੀ ਜ਼ਿੰਦਗੀ ਜਿਓੁਣ ਦਾ ਵਲ ਸਿਖਾਇਆ।