ਵਿਧਾਇਕ ਡਾ: ਹਰਜੋਤ ਕਮਲ ਨੇ ਪੰਜਾਬੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

ਮੋਗਾ,14 ਨਵੰਬਰ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ,ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੀਵਾਲੀ  ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਇਹ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਅਤੇ ਹਰ ਭਾਰਤੀ ਦੇ ਮਨ ਮਸਤਿਕ ਵਿਚ ਦੀਵਾਲੀ ਖੁਸ਼ੀਆਂ ਦੇ ਪ੍ਰਤੀਕ ਵਜੋਂ ਸਮੋਈ ਰਹਿੰਦੀ ਹੈ । ਉਹਨਾਂ ਆਖਿਆ ਕਿ ਚਾਨਣ ਬਿਖੇਰਨ ਵਾਲਾ ਇਹ ਤਿਓਹਾਰ ਹਰ ਮਨ ਵਿਚ ਨਵੀਂਆਂ ਆਸਾਂ ਜਗਾਉਂਦਾ ਹੈ । ਡਾ: ਹਰਜੋਤ ਨੇ ਆਖਿਆ ਕਿ ਇਸ ਵਾਰ ਦੀ ਦੀਵਾਲੀ ਵੀ ਪੰਜਾਬੀਆਂ ਲਈ ਖਾਸ ਹੈ ਕਿਉਂਕਿ ਉਹਨਾਂ ਦੇ ਹਰਮਨ ਪਿਆਰੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਵਰਗ ਲਈ ਨਵੇਂ ਸੁਪਨੇ ਸਾਕਾਰ ਕਰਨ ਲਈ ਤੱਤਪਰ ਹੈ ਅਤੇ ਮੁੱਖ ਮੰਤਰੀ ਵੱਲੋਂ ਲੋਕ ਭਲਾਈ ਦੀਆਂ ਨਵੀਂਆਂ ਯੋਜਨਾਵਾਂ ਨੂੰ ਘਰ ਘਰ ਪਹੰੁਚਾਉਣ ਸਦਕਾ  ਅੱਜ ਦੀਵਾਲੀ ਮੌਕੇ ਪੰਜਾਬੀਆਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਕੇ ਉਹਨਾਂ ਦੇ ਚਿਹਰਿਆਂ ਤੋਂ ਪ੍ਰਗਟ ਹੋ ਰਹੀਆਂ ਹਨ ।