ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਹਮਰੀਤ ਕਮਲ ਸਿੰਘ ਨੇ ਪਹਾੜਾ ਚੋਕ ਤੋ ਬਹੋਨਾ ਰੋਡ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ

ਮੋਗਾ,13 ਨਵੰਬਰ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਨਿੱਤ ਦਿਨ ਵੱਖ ਵੱਖ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਸਦਕਾ ਪਿਛਲੇ ਇਕ ਦਹਾਕੇ ਤੋਂ ਤਰਸਯੋਗ ਜ਼ਿੰਦਗੀ ਜਿਉਂ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 25 ਦੇ ਪਹਾੜਾ ਚੋਕ ਤੋ ਬਹੋਨਾ ਰੋਡ ਤੱਕ ਸੜਕ ਦੇ ਨਿਰਮਾਣ ਦਾ ਕਾਰਜ ਆਰੰਭ ਹੋਇਆ । ਵਿਧਾਇਕ ਡਾ: ਹਰਜੋਤ ਕਮਲ ਦੇ ਹਾਦਸੇ ਵਿਚ ਜ਼ਖਮੀ ਹੋਣ ਉਪਰੰਤ ਜ਼ੇਰੇ ਇਲਾਜ ਹੋਣ ਕਰਕੇ ਉਹਨਾਂ ਦੇ ਸਪੁੱਤਰ ਹਮਰੀਤ ਕਮਲ ਸਿੰਘ ਨੇ ਸੜਕ ਦੇ ਨਿਰਮਾਣ ਦੀਆਂ ਉਦਘਾਟਨੀ ਰਸਮਾਂ ਨਿਭਾਈਆਂ । ਇਸ ਮੌਕੇ ਮੌਜੂਦ ਵੱਖ ਵੱਖ ਵਾਰਡਾਂ ਦੇ ਮੋਹਤਬਰਾਂ ਅਤੇ ਵਾਰਡ ਵਾਸੀਆਂ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਜੋ ਵਿਕਾਸ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਉਹ ਪ੍ਰਮਾਤਮਾ ਦੀ ਮਿਹਰ ਨਾਲ ਦਿਨ ਪ੍ਰਤੀ ਦਿਨ ਹੋਰ ਗਤੀ ਫੜ ਰਿਹਾ ਹੈ । ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਸਿਹਤਮੰਦ ਨਾ ਹੋਣ ਕਰ ਕੇ ਕਿਤੇ ਮੋਗੇ ਦੇ ਵਿਕਾਸ ਕਾਰਜਾਂ ਵਿਚ ਮੁੜ ਤੋਂ ਖੜੋਤ ਨਾ ਆ ਜਾਵੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਮਾਣ ਵੀ ਹੈ ਕਿ ਮੋਗਾ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਇਹਨਾਂ ਵਿਕਾਸ ਕਾਰਜਾਂ ਦੀ ਲੈਅ ਨੂੰ ਨਿਰੰਤਰ ਬਣਾਈ ਰੱਖਿਆ ਜਿਸ ਸਦਕਾ ਹੁਣ ਉਹਨਾਂ ਦੇ ਸਿਰਜੇ ਸੁਪਨੇ ਸਾਕਾਰ ਹੋਣਗੇ ਅਤੇ ਮੋਗੇ ਦੀ ਕਾਇਆ ਕਲਪ ਹੋਵੇਗੀ। ਇਸ ਮੌਕੇ ਜਗਜੀਤ ਸਿੰਘ ਜੀਤਾ, ਛਿੰਦਾ ਬਰਾੜ, ਵਿਜੇ ਖੁਰਾਣਾ, ਪ੍ਰਵੀਨ ਮੱਕੜ , ਦਵਿੰਦਰ ਅਗਨੀਹੋਤਰੀ, ਨਰਿੰਦਰ ਬਾਲੀ, ਹਿੰਮਤ ਸਿੰਘ ਜੱਬਲ,ਭਾਨੂੰ ਪ੍ਰਤਾਪ ਤੋਂ ਇਲਾਵਾ ਮੁਹੱਲਾ ਵਾਸੀਆਂ ਗੋਰਾ ,ਧੀਰਜ ਸ਼ਰਮਾ, ਰਵੀ ਸ਼ਰਮਾ, ਕਾਲਾ ਸ਼ਰਮਾ, ਸੋਨੂੰ, ਬਿੱਲਾ ਹੇਅਰ ਡਰੈਸਰ, ਟੀਟੂ ,ਗੁਰੀ ਇੱਲੈਕਟਰਸ਼ੀਅਨ ,ਗੋਰਾ ਖੱਲਰ,ਗਰੀਬ ਦਾਸ, ਗੁਰਪ੍ਰੀਤ ਸਿੰਘ, ਕਰਨ ਧਾਲੀਵਾਲ, ਮਨਜੀਤ ਮੋਨੂੰ,ਕਰਤਾਰ ਸਿੰਘ ,ਹਰਜਿੰਦਰ ਗਿੱਲ ਅਤੇ ਰਵਿੰਦਰ ਸਿੰਘ ਆਦਿ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਸੰਜੀਦਗੀ ਨਾਲ ਮੋਗੇ ਦੇ ਵਿਕਾਸ ਨੂੰ ਨੇਪਰੇ ਚਾੜ੍ਹਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ