ਵਿਧਾਇਕ ਡਾ. ਹਰਜੋਤ ਕਮਲ ਲੋਕ ਆਗੂ ਵਜੋਂ ਉੱਭਰੇ: ਵਿਜੈ ਖੁਰਾਣਾ

ਮੋਗਾ, 11 ਅਕਤੂਬਰ (ਜਸ਼ਨ) : ‘‘ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਲੋਕ ਮਸਲਿਆਂ ਨੂੰ ਹੱਲ ਕਰਨ ਅਤੇ ਲੋਕ ਭਲਾਈ ਦੀ ਹਰ ਯੋਜਨਾ ਦਾ ਲਾਹਾ, ਲਾਭਪਾਤਰੀਆਂ ਦੇ ਘਰ ਤਕ ਪਹੁੰਚਾਉਣ ਦੀ ਨੀਤੀ ਆਪਣਾ ਕੇ, ਲੋਕ ਆਗੂ ਵਜੋਂ ਉੱਭਰੇ ਨੇ,’’ ਇਹਨਾਂ ਵਿਚਾਰਾਂ ਡਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਾਰਡ 24 ਦੇ ਇੰਚਾਰਜ ਵਿਜੈ ਖੁਰਾਣਾ ਨੇ ਵਾਰਡ ਵਿਚ ਲੋੜਵੰਦਾਂ ਨੂੰ “ਸਮਾਰਟ ਰਾਸ਼ਨ ਕਾਰਡ” ਯੋਜਨਾ ਤਹਿਤ ਸਮਾਰਟ ਕਾਰਡ ਵੰਡਣ ਮੌਕੇ ਕੀਤਾ । ਖੁਰਾਣਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਨਿੱਘੇ ਸੁਭਾ ਕਰਕੇ ਪਹਿਲਾਂ ਹੀ ਵਿਧਾਇਕ ਡਾ. ਹਰਜੋਤ ਕਮਲ ਲੋਕਾਂ ਦੇ ਦਿਲਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਿਚ ਸਫਲ ਹੋਏ ਨੇ ਪਰ ਬਤੌਰ ਵਿਧਾਇਕ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਪੂਰਨ ਧਿਆਨ ਦਿੱਤਾ ਅਤੇ ਹਲਕੇ ਦੇ ਹਰ ਵਿਅਕਤੀ ਨੂੰ ਆਪਣੇ ਦਫ਼ਤਰੀ ਅਮਲੇ ਦੀ ਸਹਾਇਤਾ ਨਾਲ ਰਾਹਤ ਦਿੱਤੀ ਪਰ ਹੁਣ ਉਹਨਾਂ ਇਕ ਕਦਮ ਹੋਰ ਅਗੇ ਜਾਂਦਿਆਂ “ਸਮਾਰਟ ਰਾਸ਼ਨ ਕਾਰਡ” ਯੋਜਨਾ ਤਹਿਤ ਸਮਾਰਟ ਕਾਰਡ ਵੰਡਣ ਦੀ ਪ੍ਰਕਿਰਿਆ ਵਿੱਚ ਹੋਰ ਤੇਜੀ ਲਿਆਉਣ ਲਈ ਜੁਝਾਰੂ ਕਾਂਗਰਸੀ ਵਰਕਰਾਂ ਨੂੰ ਘਰੋਂ ਘਰੀ ਇਹ ਕਾਰਡ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ “ਸਮਾਰਟ ਰਾਸ਼ਨ ਕਾਰਡ” ਲੈਣ ਲਈ ਦਫਤਰਾਂ ਦੇ ਗੇੜੇ ਨਾ ਕੱਢਣੇ ਪੈਣ ਅਤੇ ਉਹ ਆਪਣੇ ਨਿਜੀ ਕੰਮ ਨਿਰੰਤਰ ਜਾਰੀ ਰੱਖ ਸਕਣ। ਵਿਜੈ ਖੁਰਾਣਾ ਨੇ ਆਖਿਆ ਕਿ ਇੰਜ ਲੋਕਾਂ ਨੂੰ ਦਫ਼ਤਰੀ ਖਜਲ ਖੁਆਰੀ ਤੋਂ ਬਚਾ ਕੇ ਅਤੇ ਮੋਗਾ ਦਾ ਬਹੁਪੱਖੀ ਵਿਕਾਸ ਕਰਵਾ ਕੇ ਵਿਧਾਇਕ ਡਾ. ਹਰਜੋਤ ਕਮਲ ਲੋਕ ਆਗੂ ਵਜੋਂ ਉੱਭਰੇ ਨੇ, ਜਿਸ ਕਰਕੇ ਹਲਕੇ ਦਾ ਹਰ ਵਿਅਕਤੀ ਵਿਧਾਇਕ ਡਾ. ਹਰਜੋਤ ਕਮਲ ਨੂੰ ਆਪਣਾ ਸਮਝਦਿਆਂ ਮਾਣ ਮਹਿਸੂਸ ਕਰਦਾ ਹੈ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


