ਪੰਜਾਬ ਅਧਿਕਾਰ ਯਾਤਰਾ ਲਈ ਲਿਪ ਵਰਕਰਾਂ ਵਿਚ ਭਰਪੂਰ ਉੱਤਸਾਹ :ਬੈਂਸ

ਲੁਧਿਆਣਾ, 10 ਨਵੰਬਰ () ਲੋਕ ਇਨਸਾਫ ਪਾਰਟੀ ਵਲੋਂ 16 ਨਵੰਬਰ ਤੋਂ 19 ਨਵੰਬਰ ਤੱਕ ਕੱਢੀ ਜਾਣ ਵਾਲੀ “ਪੰਜਾਬ ਅਧਿਕਾਰ ਯਾਤਰਾ” ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਗਿੱਲ ਅਤੇ ਆਤਮ ਨਗਰ ਵਿਚ ਭਰਵੀਆਂ ਮੀਟਿੰਗਾਂ ਕਰਨ ਉਪਰੰਤ ਅੱਜ ਵਿਧਾਨ ਸਭਾ ਹਲਕਾ ਉੱਤਰੀ ਵਿਚ ਰਣਧੀਰ ਸਿੰਘ ਸਿਵੀਆ ਅਤੇ ਪੂਰਬੀ ਵਿਚ ਗੁਰਜੋਧ ਸਿੰਘ ਗਿੱਲ ਤੇ ਹਰਜਾਪ ਸਿੰਘ ਗਿੱਲ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਹੋਈਆਂ। ਜਿਨਾ ਵਿਚ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਮੀਟਿੰਗਾਂ ਵਿਚ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਹੋਏ ਬੈਂਸ ਕਿ ਦੇਸ਼ ਦਾ ਸੰਵਿਧਾਨ ਬਣਾਉਣ ਮੋਕੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਕੇਂਦਰ ਅਤੇ ਸੂਬਿਆਂ ਦੇ ਅਧਿਕਾਰ ਵੰਡ ਦਿੱਤੇ ਸਨ ਅਤੇ ਸੰਵਿਧਾਨ ਅਨੁਸਾਰ ਪਾਣੀ ਅਤੇ ਖੇਤੀਬਾੜੀ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਗਿਆ ਸੀ। ਪ੍ਰੰਤੂ ਕੇਂਦਰ ਸਰਕਾਰ ਵਲੋਂ ਪਹਿਲਾਂ ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਮੁਫਤ ਦੇ ਦਿੱਤਾ ਗਿਆ, ਜਦਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਨੂੰ ਇਸ ਦੀ ਕੀਮਤ ਮਿਲਦੀ ਸੀ। ਅਤੇ ਹੁਣ ਇਕ ਵਾਰ ਫੇਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਮੋਦੌ ਸਰਕਾਰ ਵਲੋਂ ਕਿਸਾਨਾਂ ਦੀ ਬਿਨਾ ਰਜ਼ਾਮੰਦੀ ਦੇ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਬਣਾ ਕੇ ਕਿਸਾਨਾ ਲਈ ਮੋਤ ਦਾ ਫਰਮਾਨ ਜਾਰੀ ਕਰ ਦਿੱਤਾ। ਉਨਾ ਕਿਹਾ ਕਿ ਇਸ ਕਾਨੂੰਨ ਦਾ ਅਸਰ ਸਿਰਫ ਕਿਸਾਨ ਤੇ ਹੀ ਨਹੀ ਸਗੋਂ ਸਮੁੱਚੇ ਪੰਜਾਬੀਆਂ ਤੇ ਪਵੇਗਾ, ਕਿਉਂ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਕਿਸਾਨ ਦੀ ਜੇਬ ਵਿਚ ਪੈਸਾ ਹੋਵੇਗਾ ਤਾਂ ਸਾਰੇ ਕੰਮ ਚੱਲਣਗੇ ਅਤੇ ਜੇਕਰ ਕਿਸਾਨ ਗਰੀਬ ਹੋਵੇਗਾ ਤਾਂ ਸਾਰੇ ਪੰਜਾਬ ਵਾਸੀ ਗਰੀਬ ਹੋ ਜਾਣਗੇ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾਂਦੇ ਬਾਰ ਬਾਰ ਧੱਕਿਆਂ ਸਬੰਧੀ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਅਤੇ 21ਲੱਖ ਪੰਜਾਬ ਵਾਸੀਆਂ ਦੇ ਦਸਤਖਤਾਂ ਵਾਲੌ ਪਟੀਸ਼ਨ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਦਾਇਰ ਕਰਨ ਲਈ ਹਰੀਕੇ ਪੱਤਣ ਤੋਂ 16 ਨਵੰਬਰ ਨੂੰ “ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ” ਦੇ ਨਾਅਰੇ ਹੇਠ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ ਜਾਵੇਗੀ ਜੋਕਿ 11 ਜਿਿਲਆਂ ਵਿਚੋਂ ਲੋਕਾ ਨੂੰ ਪੰਫਲੈਟ ਵੰਡ ਕੇ ਜਾਗਰੂਕ ਕਰਦੇ ਹੋਏ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ 19 ਨਵੰਬਰ ਨੂੰ ਚੰਡੀਗੜ ਵਿਖੇ ਪਟੀਸ਼ਨ ਦਾਇਰ ਕਰਨ ਨਾਲ ਖਤਮ ਹੋਵੇਗੀ। ਬੈਂਸ ਨੇ ਕਿਹਾ ਕਿ ਇਸ ਯਾਤਰਾ ਸਬੰਧੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੀਟਿੰਗਾਂ ਵਿਚ ਰਣਧੀਰ ਸਿੰਘ ਸਿਵੀਆ, ਗੁਰਜੋਧ ਸਿੰਘ ਗਿੱਲ ਅਤੇ ਹਰਜਾਪ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਹਲਕਿਆਂ ਵਿਚੋਂ ਸੈਂਕੜੇ ਗੱਡੀਆਂ ਦਾ ਕਾਫਲਾ ਪੰਜਾਬ ਅਧਿਕਾਰ ਯਾਤਰਾ ਵਿਚ ਸ਼ਾਮਲ ਹੋਣ ਲਈ ਹਰੀਕੇ ਪੱਤਣ ਪੁੱਜੇਗਾ ਅਤੇ ਰਾਤਾਂ ਨੂੰ ਸੜਕਾਂ ਤੇ ਹੀ ਵਿਸ਼ਰਾਮ ਕਰੇਗਾ। ਇਨਾ ਮੀਟਿੰਗਾਂ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਜਸਵਿੰਦਰ ਸਿੰਘ ਖਾਲਸਾ, ਰਵਿੰਦਰਪਾਲ ਸਿੰਘ ਰਾਜਾ, ਰਵਿੰਦਰ ਸਿੰਘ ਰਾਜੂ, ਹਰਬੰਸ ਸਿੰਘ ਸੈਣੀ, ਪੱਪੀ ਕੰਬੋਜ, ਮੁਹੰਮਦ ਸਲਮਾਨੀ, ਪੂਜਾ, ਮੰਨਾ, ਮਨਤੋਸ਼, ਆਂਸ਼ਲ, ਮੁਹੰਮਦ ਸਦੀਕੀ, ਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲਿੱਪ ਵਰਕਰ ਅਤੇ ਇਲਾਕਾ ਨਿਵਾਸੀ ਹਾਜਰ ਸਨ।