ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ‘ਚ ‘ਸਮਾਰਟ ਪਿੰਡ ਮੁਹਿੰਮ’ ਤਹਿਤ ਮੋਗਾ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੰਡੇ ਗਏ ਗਰਾਂਟਾਂ ਦੇ ਚੈੱਕ

ਮੋਗਾ, 10 ਨਵੰਬਰ (ਜਸ਼ਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਪੇਂਡੂ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ 2775 ਕਰੋੜ ਰੁਪਏ ਦੀ ਲਾਗਤ ਵਾਲੀ ਪੰਜਾਬ ਦੀ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ ਤਹਿਤ ਅੱਜ ਮੋਗਾ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟਾਂ ਦੇ ਚੈੱਕ ਵੰਡੇ ਗਏ । ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਹੇਠ ਉਹਲਾਂ ਦੇ ਭਰਾ ਜਗਸੀਰ ਸਿੰਘ ਸੀਰਾ ਚਕਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਦੀ ਦੇਖ ਰੇਖ ਵਿਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਚੈੱਕ ਦੇਣ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਮੋਗਾ ਸਥਿਤ ਦਫਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਰਚੂਅਲੀ ਸੰਬੋਧਨ ਕਰਦਿਆਂ ਆਖਿਆ ਕਿ ਇਹ ‘ਸਮਾਰਟ ਪਿੰਡ ਮੁਹਿੰਮ’ ਪੇਂਡੂ ਮੁਹਾਂਦਰੇ ਨੂੰ ਬਦਲਣ ਦੀ ਸੂਬਾ ਸਰਕਾਰ ਦੀ ਰਣਨੀਤੀ ਦੀ ਲੜੀ ਵਜੋਂ ਤਕਨਾਲੋਜੀ ਦੀਆਂ ਖੂਬੀਆਂ ਰਾਹੀਂ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਿਆਪਕ ਪੱਧਰ ਉਤੇ ਪੇਂਡੂ ਬੁਨਿਆਦੀ ਢਾਂਚਾ ਸਿਰਜੇਗੀ। ਉਹਨਾਂ ਕਿਹਾ ਕਿ ਸੂਬੇ ਦੀ ਨੀਂਹ ਮਜਬੂਤ ਰੱਖਣ ਲਈ ਪਿੰਡਾਂ ਦੀ ਮਹੱਤਤਾ ਬੇਹੱਦ ਜ਼ਰੂਰੀ ਹੈ ਅਤੇ ਪੇਂਡੂ ਢਾਂਚੇ ਵਿੱਚ ਕਿਸੇ ਤਰ੍ਹਾਂ ਦੀ ਕਮਜੋਰੀ ਸੂਬੇ ਦੀ ਤਰੱਕੀ ਵਿੱਚ ਅੜਿੱਕਾ ਪੈਦਾ ਕਰੇਗੀ। ਵਿਧਾਇਕ ਡਾ: ਹਰਜੋਤ ਨੇ ਕਿਹਾ ਕਿ ਇਸ ਮੁਹਿੰਮ ਪਿੱਛੇ ਦਰਅਸਲ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਸੋਚ ਕਾਰਜਸ਼ੀਲ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਵੱਸਦੇ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਕੈਪਟਨ ਸਾਬ੍ਹ ਦੇ ਦਿਲ ਵਿਚ ਵੱਸਦਾ ਹੈ । ਡਾ: ਹਰਜੋਤ ਕਮਲ ਨੇ ਕਿਹਾ ਕਿ ਅੱਜ ਕੁੱਲ 3 ਕਰੋੜ 7 ਲੱਖ 53 ਹਜ਼ਾਰ 182 ਰੁਪਏ ਦੇ ਚੈੱਕ ਸਰਪੰਚਾਂ ਨੂੰ ਵੰਡੇ ਗਏ ਹਨ ਅਤੇ ਇਸ ਰਾਸ਼ੀ ਨਾਲ ਪਿੰਡਾਂ ਦੀ ਕਾਇਆ ਕਲਪ ਕਰਕੇ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਸੁਖਜਿੰਦਰ ਸਿੰਘ ਸਰਪੰਚ ਡਗਰੂ,ਬਲਾਕ ਪ੍ਰਧਾਨ ਕਿੰਦਰ ਡਗਰੂ, ਸੁਖਿਜੰਦਰ ਸਿੰਘ ਬੁੱਕਣਵਾਲਾ, ਵਰਿੰਦਰ ਸਿੰਘ ਚੋਟੀਆਂ ਖੁਰਦ, ਸਤਪਾਲ ਕੌਰ ਦੱਦਾਹੂਰ, ਸਰਪੰਚ ਗੁਲਸ਼ਨ ਗਾਬਾ ਦੌਲਤਪੁਰਾ ਨੀਵਾਂ, ਦਲਵੀਰ ਸਿੰਘ ਧੀਰਾ ਸਰਪੰਚ ਦੌਲਤਪੁਰਾ ਉੱਚਾ, ਬਲਵੀਰ ਸਿੰਘ ਜੋਗੇਵਾਲਾ, ਜਗਵੀਨ ਸਿੰਘ ਕਾਲੀਏਵਾਲਾ, ਤਰਸੇਮ ਸਿੰਘ ਖੋਸਾ ਪਾਂਡੋ, ਚਰਨਜੀਤ ਸਿੰਘ ਕੋਰੇਵਾਲਾ ਖੁਰਦ, ਸਰਪੰਚ ਗੁਰਵਿੰਦਰ ਸਿੰਘ ਮੰਗੇਵਾਲਾ, ਹਰਨੇਕ ਸਿੰਘ ਮੋਠਾਂਵਾਲੀ, ਸਰਬਜੀਤ ਸਿੰਘ ਨਿਧਾਂਵਾਲਾ, ਜਗਜੀਤ ਸਿੰਘ ਰੱਤੀਆਂ, ਰਾਮ ਸਿੰਘ ਸੱਦਾ ਸਿੰਘ ਵਾਲਾ, ਸਰਪੰਚ ਲਖਵੰਤ ਸਿੰਘ ਸਾਫੂਵਾਲਾ, ਹਰਬੰਸ ਸਿੰਘ ਪੱਤੀ ਸੰਧੂਆਂ, ਬਲਵੀਰ ਸਿੰਘ ਖੋਟੇ, ਸ਼ਿੰਦਰਪਾਲ ਸਿੰਘ ਮੰਡੀਰਾਂ ਨਵਾਂ, ਜਗਰੂਪ ਸਿੰਘ ਚੁੱਪਕੀਤੀ, ਸਤਨਾਮ ਸਿੰਘ ਝੰਡੇਵਾਲਾ, ਸੁਖਵੀਰ ਸਿੰਘ ਮੱਲੀਆਂਵਾਲਾ, ਜੱਗਾ ਮੰਡੀਰਾ ਵਾਲਾ ਪੁਰਾਣਾ, ਦਵਿੰਦਰ ਸਿੰਘ ਤਾਰੇਵਾਲਾ, ਗੁਰਚਰਨ ਸਿੰਘ ਲੱਕੀ ਚੜਿੱਕ ਪੱਤੀ ,ਸਰਪੰਚ ਹਰਦੇਵ ਸਿੰਘ ਧੱਲੇਕੇ,ਮਨਿੰਦਰ ਕੌਰ ਸਲ੍ਹੀਣਾ, ਚੇਅਰਮੈਨ ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ ਸਰੰਪਚ ਚੋਟੀਆਂ ਖੁਰਦ,ਸਿਮਰਨਜੀਤ ਸਿੰਘ ਰਿੱਕੀ ਸਰਪੰਚ ਘੱਲਕਲਾਂ ਦਾਰਾਪੁਰ,ਸਰਪੰਚ ਗੁਰਪ੍ਰਤਾਪ ਸਿੰਘ ਰਾਜੂ ਘੱਲਕਲਾਂ,ਸਰਪੰਚ ਚਰਨਜੀਤ ਸਿੰਘ ਕੋਰੇਵਾਲਾ,ਸਰਪੰਚ ਗੁਰਤੇਜ ਸਿੰਘ ਖੁਖਰਾਣਾ,ਦੀਸ਼ਾ ਖੁਖਰਾਣਾ,ਸੀਰਾ ਲੰਢੇਕੇ, ਸਰਪਚੰ ਅਮਰਜੀਤ ਸਿੰਘ ਥੰਮਣਵਾਲਾ,ਸਰਪੰਚ ਗੁਰਲਾਭ ਸਿੰਘ ਬਾਗ ਝੰਡੇਆਣਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ