ਡੇਂਗੂ ਦਾ ਮਛੱਰ ਸਾਫ ਪਾਣੀ ਵਿਚ ਪੈਂਦਾ ਹੁੰਦੈ: ਐੱਸ.ਕੇ.ਬਾਂਸਲ

ਮੋਗਾ, 6 ਨਵੰਬਰ (ਜਸ਼ਨ) :  -ਡੇਂਗੂ ਤੋਂ ਬਚਾਓ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।ਇਹ ਵਿਚਾਰ ਬ੍ਰਹਮਾ ਕੁਮਾਰੀ ਆਸ਼ਰਮ ਵਿਚ ਬ੍ਰਹਮਕੁਮਾਰੀ ਭੈਣਾਂ ਨੂੰ ਸੰਬੋਧਨ ਕਰਦੇ ਹੋਏ ਐੱਨ.ਜੀ.ਓ ਐੱਸ.ਕੇ. ਬਾਂਸਲ ਨੇ ਕੀਤਾ।ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮਛੱਰ ਸਾਫ ਪਾਣੀ ਵਿਚ ਪੈਂਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰ ਵਿਚ ਕੂਲਰ, ਫਰਿਜ਼ ਦੀਆਂ ਵੇਸਟ ਟ੍ਰੇਆਂ ਤੋਂ ਇਲਾਵਾ ਖਾਲੀ ਪਏ ਬਰਤਨ, ਗਮਲੇ ਵਿਚ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ, ਬਲਕਿ ਹਫਤੇ ਦੇ ਇਕ ਦਿਨ ਇਨ੍ਹਾਂ ਨੂੰ ਸਾਫ ਕਰਕੇ ਸੁਕਾ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਮਛੱਰ ਨੂੰ ਪੈਦਾ ਹੋਣ ਤੋਂ ਅਸੀਂ ਰੋਕ ਸਕਦੇ ਹਾਂ।ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਪੰਜਾਬ ਵਲੋਂ ਡੇਂਗੂ ਤੋਂ ਬਚਾਓ ਸਬੰਧੀ ਪੋਸਟਰ ਵੀ ਬ੍ਰਹਮ ਕੁਮਾਰੀਜ਼ ਭੈਣਾਂ ਨੂੰ ਦਿੱਤਾ ਜੋਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਸਕਣ।ਇਸ ਮੌਕੇ ਬ੍ਰਹਮਾ ਕੁਮਾਰੀ ਆਸ਼ਰਮ ਮੋਗਾ ਦੀ ਸੰਚਾਲਕਾ ਭੈਣ ਨੀਲਮ ਨੇ ਕਿਹਾ ਸ੍ਰੀ ਬਾਂਸਲ ਸਮੇਂ-ਸਮੇਂ ਆਸ਼ਰਮ ਵਿਚ ਸਿਹਤ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਸਰਕਾਰੀ ਸਕੀਮਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ।ਇਸ ਮੋਕੇ ਪਰਮਿੰਦਰ ਸ਼ਰਮਾ, ਵੀਨਾ ਸੂਦ, ਸਰੋਜ ਭੱਲਾ, ਕਿਰਨ ਮਲਹੋਤਰਾ, ਊਸ਼ਾ, ਸੀਮਾ, ਰੋਸ਼ਨੀ, ਰਮਨ ਆਦਿ ਹਾਜ਼ਰ ਸਨ।