ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਹੇਠ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਅਤੇ ਡਾ: ਰਜਿੰਦਰ ਕੌਰ ਨੇ ਰੇਲਵੇ ਰੋਡ ’ਤੇ ਪ੍ਰੀਮਿਕਸ ਪਾਉਣ ਦਾ ਕੀਤਾ ਉਦਘਾਟਨ

ਮੋਗਾ,5 ਨਵੰਬਰ (ਜਸ਼ਨ) :  ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ‘ਮੇਰਾ ਸੋਹਣਾ ਮੋਗਾ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਡਾ: ਰਜਿੰਦਰ ਕੌਰ ਕਮਲ ਦੀ ਅਗਵਾਈ ਹੇਠ ਮੋਗਾ ਸ਼ਹਿਰ ਦੀ ਪ੍ਰਮੁੱਖ ਸੜਕ ਰੇਲਵੇ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕਾਰਜ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਵਿਰਚੂਅਲ ਤਕਨੀਕ ਨਾਲ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦਾ ਇਹ ਸੁਪਨਾ ਹੈ ਕਿ ਉਹ ਮੋਗਾ ਨੂੰ ਵਿਕਾਸ ਪੱਖੋਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਸ਼ੁਮਾਰ ਹੁੰਦਾ ਦੇਖਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਬੇਸ਼ੱਕ ਮੋਗਾ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾ ਚੁੱਕਿਐ ਅਤੇ ਇੰਟਰਲਾਕਿੰਗ ਦਾ ਕੰਮ ਮੁਕੰਮਲ ਹੋ ਚੁੱਕਿਐ ਪਰ ਫੇਰ ਵੀ ਸ਼ਹਿਰਵਾਸੀ ਜਾਂ ਵਾਰਡ ਇੰਚਾਰਜ ਜਦੋਂ ਵੀ ਕਿਸੇ ਸੜਕ ਬਾਰੇ ਉਹਨਾਂ ਦੇ ਧਿਆਨ ਵਿਚ ਲਿਆਂਉਂਦੇ ਹਨ ਤਾਂ ਉਹ ਤੁਰੰਤ ਲੋੜੀਂਦੀ ਕਾਰਵਾਈ ਕਰਦਿਆਂ ਸੜਕ ਦਾ ਨਿਰਮਾਣ ਕਰਵਾਉਂਦੇ ਹਨ ਤਾਂ ਕਿ ਸ਼ਹਿਰਵਾਸੀਆਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ । ਅੱਜ ਦੇ ਰੇਲਵੇ ਰੋਡ ’ਤੇ ਪ੍ਰੀਮਿਕਸ ਪਾਉਣ ਦੀ ਆਰੰਭਤਾ ਮੌਕੇ ਵਾਰਡ ਨੰਬਰ 19 ਦੇ ਇੰਚਾਰਜ ਸੰਜੀਵ ਅਰੋੜਾ ਨੇ ਡਾ: ਰਜਿੰਦਰ ਕੌਰ ਕਮਲ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਖਿਆ ਕਿ ਇਹ ਸੜਕ ਬਣਨ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਏ ਅਤੇ ਉਹ ਵਿਧਾਇਕ ਡਾ: ਹਰਜੋਤ ਕਮਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਜਿਹਨਾਂ ਦੇ ਸੁਹਿਰਦ ਯਤਨਾ ਸਦਕਾ ਇਸ ਸੜਕ ਦਾ ਪੁਨਰ ਨਿਰਮਾਣ ਹੋ ਰਿਹਾ ਹੈ। ਇਸ ਮੌਕੇ ਮੁਹੱਲਾ ਨਿਵਾਸੀ ਅਤੇ ਰੇਲਵੇ ਰੋਡ ਦੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵਿਸ਼ੇਸ਼ ਰੌਣਕ ਦੇਖੀ ਜਾ ਰਹੀ ਸੀ। ਇਸ ਮੌਕੇ ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ, ਕਮਲਜੀਤ ਕੌਰ ਧੱਲੇਕੇ ਸ਼ਹਿਰੀ ਪ੍ਰਧਾਨ ਮਹਿਲਾ ਕਾਂਗਰਸ,  ਵਿਜੇ ਖੁਰਾਣਾ, ਗੁਰਮਿੰਦਰ ਸਿੰਘ ਬੱਬਲੂ, ਜਤਿੰਦਰ ਅਰੋੜਾ, ਸੰਨੀ, ਸਾਹਿਲ ਅਰੋੜਾ,ਪ੍ਰਵੀਨ ਪੀਨਾ ,ਅਮਰਜੀਤ ਅੰਬੀ,ਜਗਦੀਸ਼ ਸ਼ਰਮਾ, ਦਵਿੰਦਰ ਸ਼ਰਮਾ, ਧੀਰਜ ਕੁਮਾਰ ਧੀਰਾ,ਗੌਰਵ ਗਰਗ, ਨਵੀਨ ਕੋਹਲੀ, ਦੀਪਕ ਭੱਲਾ, ਦੀਸ਼ਾ ਖੁਖਰਾਣਾ, ਸੀਰਾ ਲੰਢੇਕੇ , ਗੁੱਲੂ ਆਹਲੂਵਾਲੀਆ ,ਛਿੰਦਾ ਬਰਾੜ, ਗੁਰਸੇਵਕ ਸਿੰਘ ਸਮਰਾਟ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ