ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਲ੍ਹਾ ਪ੍ਰਧਾਨਗੀ ਦਾ ਤਾਜ ਲਗਾਤਰ ਚੌਥੀ ਵਾਰ ਜੱਥੇਦਾਰ ਤੀਰਥ ਸਿੰਘ ਮਾਹਲਾ ਦੇ ਸਿਰ ਸਜਿਆ,ਅਕਾਲੀ ਖੇਮਿਆਂ 'ਚ ਖੁਸ਼ੀ ਦੀ ਲਹਿਰ

ਬਾਘਾਪੁਰਾਣਾ 4 ਅਕਤੂਬਰ( ਰਾਜਿੰਦਰ ਸਿੰਘ ਕੋਟਲਾ/ ਜਸ਼ਨ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਸੂਚੀ 'ਚ ਜੱਥੇਦਾਰ ਤੀਰਥ ਸਿੰਘ ਮਾਹਲਾ ਨੂੰ ਮੋਗਾ ਲਈ ਜਿਲ੍ਹਾ ਪ੍ਰਧਾਨ ਬਣਾਉਣ  'ਤੇ ਮੋਗਾ ਜਿਲ੍ਹੇ ਦੇ ਵਰਕਰਾਂ ਅਤੇ ਆਗੂਆਂ  ਵਿੱਚ ਖੁਸ਼ੀ ਦੀ ਲਹਿਰ ਪਾਈ  ਜਾ ਰਹੀ ਹੈ ।  ਜ਼ਿਲੇ ਦੇ ਸਿਰਮੌਰ ਆਗੂਆਂ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਜੱਥੇਦਾਰ ਮਾਹਲਾ ਉਹ  ਸ਼ਖਸ  ਹਨ ਜੋ ਲਗਾਤਰ ਚੌਥੀ ਵਾਰ ਜਿਲ੍ਹਾ ਪ੍ਰਧਾਨ ਬਣੇ ਹਨ ਤੇ  ਚੌਥੀ ਵਾਰ ਪ੍ਰਧਾਨ ਬਣਨ ਦਾ ਕਾਰਨ ਉਹਨਾਂ  ਵੱਲੋਂ ਮੋਗਾ ਜਿਲ੍ਹੇ ਦੇ ਅਕਾਲੀ ਵਰਕਰਾਂ ਨੂੰ ਇਕੋ  ਮਾਲਾ 'ਚ ਪਰੋ ਕੇ ਰੱਖਣਾ ਤੇ ਪਾਰਟੀ ਦੀ ਚੜਦੀ ਕਲਾ ਲਈ  ਦਿਨ-ਰਾਤ ਇਕ  ਕਰਨਾ  ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ  ਜੱਥੇਦਾਰ ਮਾਹਲਾ ਨੂੰ ਸਿਆਸਤ  ਵਿਰਾਸਤ 'ਚ ਨਹੀਂ ਮਿਲੀ ਬਲਕਿ ਆਪਣੇ  ਦਮ 'ਤੇ ਕੀਤੀ ਮਿਹਨਤ ਸਦਕਾ ਉਹ ਇਸ  ਮੁਕਾਮ 'ਤੇ ਪਹੁੰਚੇ ਹਨ।ਜੱਥੇਦਾਰ ਮਾਹਲਾ ਨੇ ਪਿੰਡ ਦੇ ਸਰਪੰਚ,ਬਲਾਕ ਸੰਮਤੀ ਮੈਂਬਰ,ਸ਼੍ਰੋਮਣੀ ਕਮੇਟੀ ਮੈਂਬਰ,ਜਿਲਾ ਯੋਜਨਾ ਬੋਰਡ ਦੇ ਚੇਅਰਮੈਂਨ ਅਤੇ 2017 'ਚ ਮਾਲਵਾ ਬੈਲਟ  'ਚੋ ਸਭ ਤੋਂ ਘੱਟ ਵੋਟਾਂ ਦੇ ਫਰਕ ਨਾਲ ਹਾਰੇ ਸਨ।ਅੱਜ ਦੇ ਇਸ ਐਲਾਨ ਉਪਰੰਤ  ਜੱਥੇਦਾਰ ਮਾਹਲਾ ਦੇ ਘਰ ਵਿਆਹ  ਵਰਗਾ ਮਾਹੌਲ  ਹੈ ਅਤੇ ਮੁਬਾਰਕਾਂ  ਦੇਣ ਵਾਲਿਆਂ  ਦਾ ਤਾਤਾਂ ਲੱਗਾ ਹੋਇਆ  ਹੈ। ਜੱਥੇਦਾਰ ਤੀਰਥ ਸਿੰਘ ਮਾਹਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਦੌਰਾਨ S. ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ,ਬੀਬਾ ਹਰਸਿਮਰਤ ਕੌਰ ਬਾਦਲ,ਬਿਕਰਮਜੀਤ ਸਿੰਘ ਮਜੀਠੀਆ  ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ  ਵਿਸਵਾਸ਼ ਦਿਵਾਇਆ  ਕਿ ਉਹ  ਪਹਿਲਾ ਨਾਲੋਂ ਵੀ ਵੱਧ ਮਿਹਨਤ ਕਰਕੇ ਮੋਗਾ ਜਿਲ੍ਹੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ