ਇੰਦਰਜੀਤ ਸਿੰਘ ਢਿੱਲੋਂ ਦਾ ਨਾਵਲ ‘ਸੁੰਗੜਦੇ ਰਿਸ਼ਤੇ ’ ਲੋਕ ਅਰਪਣ

Tags: 

ਮੋਗਾ,31 ਅਕਤੂਬਰ (ਜਸ਼ਨ):‘‘ਲੋਕ ਸਾਹਿਤ ਅਕਾਦਮੀ ਮੋਗਾ ਵੱਲੋਂ ਇੰਦਰਜੀਤ ਸਿੰਘ ਢਿੱਲੋਂ, ਕਾਹਨ ਸਿੰਘ ਵਾਲਾ ਦਾ ਪਲੇਠਾ ਨਾਵਲ  ‘ਸੁੰਗੜਦੇ ਰਿਸ਼ਤੇ’ ਸਵਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਰੀਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ‘ਚ ਬਲਦੇਵ ਸੜਕਨਾਮਾ ,ਡਾ: ਸੁਰਜੀਤ ਬਰਾੜ,ਸਾਬਕਾ ਚੇਅਰਮੈਨ ਬਰਜਿੰਦਰ ਸਿੰਘ (ਮੱਖਣ ਬਰਾੜ), ਇੰਦਰਜੀਤ ਸਿੰਘ ਢਿੱਲੋਂ ਅਤੇ ਮੈਡਮ ਬੇਅੰਤ ਕੌਰ ਗਿੱਲ ਸ਼ਾਮਲ ਸਨ। ਸਮਾਗਮ ਦਾ ਆਰੰਭ ਪ੍ਰੇਮ ਕੁਮਾਰ ਦੀ ਗਜ਼ਲ ‘ਮੈਂ ਬਾਤ ਆਪਣੇ ਇਸ਼ਕ ਦੀ ਪਾਉਂਦਾ ਰਿਹਾ’ ਨਾਲ ਹੋਇਆ । ਡਾ: ਸੁਰਜੀਤ ਬਰਾੜ ਨੇ ਅਜੋਕੇ ਸਮੇਂ ‘ਚ ਨਾਵਲ ਵਿਧਾ ਦੀ ਮਹੱਤਤਾ ਦੱਸਦੇ ਹੋਏ ਇੰਦਰਜੀਤ ਢਿੱਲੋਂ ਦੇ ਨਾਵਲ ਦੀ ਤਾਰੀਫ਼ ਕੀਤੀ ਅਤੇ ਨਾਵਲ ਦੇ ਖੇਤਰ ‘ਚ ਸ਼ਾਮਲ ਹੋਣ ’ਤੇ ਮੁਬਾਰਕਬਾਦ ਦਿੱਤੀ । ਬਲਦੇਵ ਸੜਕਨਾਮਾ ਨੇ ਢਿੱਲੋਂ ਨੂੰ ਨਾਵਲ ‘ਚ ਸਿੱਧੇ ਅਤੇ ਸਪੱਸ਼ਟ ਤੌਰ ’ਤੇ ਪਾਤਰਾਂ ਅਤੇ ਸਥਾਨਾਂ ਦੇ ਨਾਮ ਲਿਖਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ । ਬਰਜਿੰਦਰ ਸਿੰਘ ‘ਮੱਖਣ ਬਰਾੜ’ ਨੇ ਆਖਿਆ ਕਿ ਪੰਜਾਬੀਆਂ ਨੂੰ ਕਿਤਾਬਾਂ ਦੀ ਖੁਰਾਕ ਦੇਣ ਦੀ ਲੋੜ ਹੈ ਖਾਸਕਰ ਸਾਡੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਪਵੇਗੀ ,ਕਿਉਂਕਿ ਜੇ ਪੰਜਾਬੀਅਤ ਦੀ ਨੀਂਹ ਹੀ ਕਮਜ਼ੋਰ ਰਹਿ ਗਈ ਤਾਂ ਪੰਜਾਬ ਨੇਸਤੋਨਬੂਦ ਹੋ ਜਾਵੇਗਾ। ਉਹਨਾਂ ਇੰਦਰਜੀਤ ਢਿੱਲੋਂ ਨੂੰ ਆਪਣੇ ਨਾਵਲ ਨੂੰ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬਰੇਰੀਆਂ ‘ਚ ਪਹੰੁਚਾਉਣ ਦਾ ਉੱਦਮ ਕਰਨ ਲਈ ਆਖਿਆ। ਇਸ ਮੌਕੇ ਬੂਟਾ ਸਿੰਘ ਦੌਲਤਪੁਰਾ,ਬੇਅੰਤ ਕੌਰ ਗਿੱਲ ,ਮਾ: ਗੁਰਦੀਪ ਮਹੇਸ਼ਰੀ ,ਗੁਰਮੇਲ ਸਿੰਘ, ਪ੍ਰੋ: ਸੁਰਜੀਤ ਸਿੰਘ ਕਾਉਂਕੇ, ਤੇਜਿੰਦਰ ਸਿੰਘ ‘ਜਸ਼ਨ’ ਸਟੇਟ ਐਵਾਰਡੀ, ਅਰੁਣ ਸ਼ਰਮਾ ,ਭੁਪਿੰਦਰ ਢਿੱਲੋਂ ,ਭੁਪਿੰਦਰ ਧੁੰਨਾ ਨੇ ਨਾਵਲ ਦੀ ਖੂਬ ਤਾਰੀਫ਼ ਕੀਤੀ । ਸਮਾਗਮ ‘ਚ ਇਹਨਾਂ ਤੋਂ ਇਲਾਵਾ ਗੁਰਜੰਟ ਸਿੰਘ ਰਾਮੂਵਾਲਾ ਪੀ ਏ, ਤੇਜਿੰਦਰ ਸਿੰਘ, ਗੁਰਚਰਨ ਸੰਘਾ ਅਤੇ ਗੁਰਮੀਤ ਸਾਫੂਵਾਲਾ ਵੀ ਸ਼ਾਮਲ ਸਨ। ਸਮੁੱਚੇ ਸਮਾਗਮ ਦਾ ਸਟੇਜ ਸੰਚਾਲਨ ਅਸ਼ੋਕ ਚਟਾਨੀ ਵੱਲੋਂ ਸ਼ਾਇਰਾਨਾ ਅੰਦਾਜ਼ ‘ਚ ਕੀਤਾ ਗਿਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ