ਚਰਨਜੀਤ ਸ਼ਰਮਾ ਫਿਨਲੈਂਡ ਦੇ ਯਤਨਾਂ ਨਾਲ ਪਿੰਡ ਵਿੱਚ ਬਣੀਆਂ ਪੁਰਾਣੀਆਂ ਇਮਾਰਤਾਂ ਨੂੰ ਦਿੱਤੀ ਜਾ ਰਹੀ ਐ ਨਵੀਂ ਦਿੱਖ

Tags: 
ਮੋਗਾ, 27 ਅਕਤੂੰਬਰ (ਜਸ਼ਨ) :ਸਾਡੇ ਸਮਾਜ ਵਿੱਚ ਕਈ ਇਨਸਾਨ ਅਜਿਹੇ ਹਨ ਬੇਸ਼ਕ ਉਹ ਵਿਦੇਸ਼ਾ ਪੱਕੇ ਤੋਰ ਤੇ ਸੈਟਲ ਹੋ ਚੁੱਕੇ ਪਰ ਉਹ ਆਪਣੇ ਪਿੰਡ ਦੀ ਮਿੱਟੀ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਅਤੇ ਆਪਣੇ ਪਿੰਡਾਂ ਨੂੰ ਵਿਦੇਸ਼ਾਂ ਵਾਗ ਸੁੰਦਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ । ਅਜਿਹੇ ਹੀ ਇੱਕ ਸਮਾਜ ਸੇਵੀ ਇਨਸਾਨ ਹਨ ਚਰਨਜੀਤ ਸਿੰਘ ਸ਼ਰਮਾ ਫਿੰਨਲੈਡ ਬੁੱਘੀਪੁਰਾ ਜਿਨ੍ਹਾਂ ਨੇ ਹਮੇਸ਼ਾ ਪਿੰਡ ਨੂੰ ਸੁੰਦਰ ਬਣਾਉਣ ਲਈ ਜਿੱਥੇ ਵੱਡੇ ਪੱਧਰ ਤੇ  ਯੋਗਦਾਨ ਪਾਇਆ ਉਥੇ ਪਿੰਡ ਦੇ ਨੌਜਵਾਨਾਂ ਨੂੰ ਅੱਗੇ ਲਗਾ ਕੇ ਪਿੰਡ ਵਿਚ  ਜਿੱਥੇ ਉਹਨੇ ਵਿਦਿਆ ਦੇ ਮੰਦਰ (ਸਰਕਾਰੀ ਸਕੂਲਾ)ਦੀਆ ਬੈਲਡਿੰਗ  ਬਣਾਉਣ  ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ  । ਚਰਨਜੀਤ ਸ਼ਰਮਾ ਵਲੋ ਪਿੰਡ ਕਲੱਬ ਦੇ ਨੋਜਵਾਨਾ ਨਾਲ ਮਿਲ ਕੇ ਜਿੱਥੇ ਪਿੰਡ ਵਿੱਚ ਬਣੀਆਂ ਪੁਰਾਣੀਆਂ ਇਮਾਰਤਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਉੱਥੇ ਲੋਕਾ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਪਿੰਡ ਦੀਆ ਸਾਰੀਆ ਗਲੀਆ ਦੇ ਮੋੜਾ ਤੇ ਡੈਜਰ ਜੂੰਮ ਸ਼ੀਸ਼ੇ ਲਗਾਏ ਹਨ ।ਅੱਜ ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਬੁੱਘੀਪੁਰਾ ਨੇ  ਚਰਨਜੀਤ ਸਿੰਘ ਸ਼ਰਮਾ ਦਾ ਪਿੰਡ ਦੀ ਬਿਹਤਰੀ ਲਈ ਕੀਤੇ ਜਾ ਸਲਾਘਾਯੋਗ ਕਾਰਜਾ ਕਰਕੇ  ਧੰਨਵਾਦ ਕੀਤਾ ।  ਉਨ੍ਹਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਚਰਨਜੀਤ ਸਿੰਘ ਸ਼ਰਮਾ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਹਮੇਸ਼ਾ ਜਿਥੇ ਪਿੰਡ ਦੀ ਪੰਚਾਇਤ ਨੂੰ ਸਹਿਯੋਗ ਦਿੱਤਾ ਉਥੇ ਆਪਣੇ ਪੱਧਰ ਤੇ ਵੀ ਪਿੰਡ ਦੀ ਬਿਹਤਰੀ ਲਈ  ਡੇਰਾ ਸੱਤੇਆਣਾ  ਦੇ ਮੁਖੀ ਬਾਬਾ ਸਤਵੰਤ ਸਿੰਘ ਨਾਲ ਮਿਲ ਕੇ ਵੀ ਪਿੰਡ  ਦੇ ਸਾਝੇ ਕੰਮ ਕਰਵਾਉਣ ਲਈ ਵੱਡੇ ਪੱਧਰ ਤੇ ਯੋਗਦਾਨ ਦਿੱਤਾ !ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਸਮੁੱਚੇ ਨਗਰ ਵੱਲੋਂ ਚੰਨ ਜਿਹੇ ਸ਼ਰਮਾ ਦਾ ਧੰਨਵਾਦ ਕਰਦੇ ਹਾਂ ਅਤੇ ਅੱਗੇ ਤੋਂ ਉਨ੍ਹਾਂ ਤੇ ਹੋਰ ਵੀ ਆਸ ਘਰ ਦਿਹਾਕੇ ਪਿੰਡ ਦੀ ਬਿਹਤਰੀ ਲਈ ਇਸੇ ਤਰ੍ਹਾਂ ਅੱਗੇ ਹੋਕੇ ਮਦਦ ਕਰਦੇ ਰਹਿਣਗੇ  ।ਅਖੀਰ ਵਿਚ  ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆ  ਚਰਨਜੀਤ ਸਿੰਘ ਸ਼ਰਮਾ ਨੇ ਕਿਹਾ ਕਿ ਬੇਸੱਕ ਅਸੀ ਵਿਦੇਸ਼ਾ ਵਿੱਚ ਸੈਟਲ ਹਾ ਪਰ ਸਾਡੀ ਹਮੇਸਾ  ਇਹ ਹੀ ਸੋਚ ਰਹਿੰਦੀ ਸਾਡੇ ਪਿੰਡ ਵਿਦੇਸ਼ਾਂ ਵਾਂਗ ਸੁੰਦਰ ਅਤੇ ਵਧੀਆ ਲੱਗਣ ਸਾਡੇ ਪਿੰਡਾਂ ਦੇ ਲੋਕ ਹਮੇਸ਼ਾ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਣ।ਇਸ ਮੌਕੇ ਤੇ ਚਰਨਜੀਤ ਸਿੰਘ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਾਂਝੇ ਕੰਮਾਂ ਲਈ  ਇਸੇ ਤਰ੍ਹਾਂ ਹੀ ਨਿਰਵਿਘਨ ਸਹਿਯੋਗ ਦਿੰਦਾ ਰਹਾਗਾ ।ਇਸ ਮੌਕੇ ਤੇ ਸਜਵੰਤ  ਸਿੰਘ ਖਾਲਸਾ ਬੁੱਘੀਪੁਰਾ ਨੇ ਵੀ ਚਰਨਜੀਤ ਸਿੰਘ ਸ਼ਰਮਾ ਦਾ ਧੰਨਵਾਦ ਕੀਤਾ  ।ਉਨ੍ਹਾਂ ਕਿਹਾ ਕਿ ਪਿੰਡ ਦੇ ਹੋਰ ਇਨ੍ਹਾਂ ਲਈ ਵੀ ਰਲ ਵਲੋਂ ਵੀ ਪਿੰਡ ਵਿਚ ਖੰਭਿਆਂ ਉਪਰ ਧਾਰਮਿਕ ਪੇਂਟਿੰਗਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ  ਜੋ ਸਿੱਖ ਇਤਿਹਾਸ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣਗੀਆ  ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ